ਆਈਸਲੈਂਡ ਤੋਂ ਇਕ ਚੰਗੀ ਖ਼ਬਰ ਹੈ। 30 ਹਜ਼ਾਰ ਨਾਗਰਿਕਾਂ 'ਤੇ ਕੀਤੇ ਗਏ ਅਧਿਐਨ ਦੇ ਨਤੀਜਿਆਂ ਰਾਹੀਂ ਪਤਾ ਲੱਗਾ ਹੈ ਕਿ ਇਕ ਵਾਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਵਾਲੇ ਐਂਟੀਬਾਡੀਜ਼ ਘੱਟੋ-ਘੱਟ ਚਾਰ ਮਹੀਨਿਆਂ ਲਈ ਲੋਕਾਂ ਨੂੰ ਇਮਿਊਨਿਟੀ ਦੇ ਸਕਦੇ ਹਨ। (ਫੋਟੋ-AFP) ਇਹ ਪਹਿਲਾ ਅਧਿਐਨ ਹੈ ਜਿਸ ਵਿਚ ਇੰਨੇ ਲੰਬੇ ਸਮੇਂ ਤੱਕ ਇਮਿਊਨਿਟੀ ਬਣੇ ਰਹਿਣ ਦਾ ਦਾਅਵਾ ਕੀਤਾ ਹੈ। ਆਈਸਲੈਂਡ ਦੀ ਬਾਇਓਟੈਕ ਕੰਪਨੀ ਡੀਕੋਡ ਜੇਨੇਟਿਕਸ ਨੇ ਇਹ ਅਧਿਐਨ ਕੀਤਾ। ਇਸ ਸਟੱਡੀ ਦੇ ਨਤੀਜੇ ਦਿ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿੱਚ ਪ੍ਰਕਾਸ਼ਤ ਕੀਤੇ ਗਏ ਹਨ। (ਫੋਟੋ-AFP) ਇਸ ਤੋਂ ਪਹਿਲਾਂ ਹੋਏ ਸੀਮਤ ਅਧਿਐਨ ਨਤੀਜਿਆਂ ਨੇ ਦਿਖਾਇਆ ਕਿ ਐਂਟੀਬਾਡੀਜ਼ ਕੁਝ ਸਮੇਂ ਵਿਚ ਖਤਮ ਹੋ ਜਾਂਦੀਆਂ ਹਨ। ਪਰ ਆਈਸਲੈਂਡ ਵਿਚ ਕੀਤੀ ਗਈ ਇਸ ਸਟੱਡੀ ਦੇ ਨਾਲ ਪ੍ਰਕਾਸ਼ਤ ਇਕ ਸੰਪਾਦਕੀ ਵਿਚ ਇਹ ਲਿਖਿਆ ਗਿਆ ਹੈ ਕਿ 'ਇਹ ਨਤੀਜੇ ਉਮੀਦ ਦਿੰਦੇ ਹਨ ਕਿ ਇਸ ਬਹੁਤ ਜ਼ਿਆਦਾ ਛੂਤਕਾਰੀ ਵਾਇਰਸ ਦੇ ਪ੍ਰਤੀ ਮਿਲਣ ਵਾਲੀ ਇਮਿਊਨਿਟੀ ਤੁਰੰਤ ਖਤਮ ਨਹੀਂ ਹੁੰਦੀ'. (ਫੋਟੋ-AFP) ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਹੁਣ ਤੱਕ ਵਿਸ਼ਵ ਭਰ ਵਿੱਚ ਕੋਰੋਨਾ ਦੇ 2 ਕਰੋੜ 58 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂਕਿ 8 ਲੱਖ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। (ਫੋਟੋ-AFP) ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਉਹ ਕੋਵਿਡ -19 ਦੇ ਟੀਕੇ ਨੂੰ ਲੱਭਣ ਲਈ ਕਿਸੇ ਅੰਤਰਰਾਸ਼ਟਰੀ ਪਹਿਲਕਦਮੀ ਵਿੱਚ ਹਿੱਸਾ ਨਹੀਂ ਹੋਵੇਗਾ ਕਿਉਂਕਿ ਇਸ ਵਿੱਚ ਵਿਸ਼ਵ ਸਿਹਤ ਸੰਗਠਨ ਵੀ ਸ਼ਾਮਲ ਹੈ। (ਫੋਟੋ-AFP) ਭਾਰਤ ਵਿਚ ਕੋਵਿਡ -19 ਦੇ ਕੁੱਲ ਮਾਮਲੇ 38 ਲੱਖ ਦੇ ਨੇੜੇ ਪਹੁੰਚ ਗਏ ਹਨ। ਇੱਥੇ ਕੋਰੋਨਾ ਦੇ 54% ਕੇਸ 18 ਤੋਂ 44 ਸਾਲ ਦੇ ਲੋਕਾਂ ਵਿੱਚ ਪਾਏ ਗਏ ਹਨ, ਜਦੋਂ ਕਿ ਮਰਨ ਵਾਲਿਆਂ ਵਿੱਚ 51% 60 ਸਾਲ ਜਾਂ ਇਸਤੋਂ ਵੱਧ ਉਮਰ ਦੇ ਹਨ। (ਫੋਟੋ- News18) ਦੱਖਣੀ ਕੋਰੀਆ ਵਿਚ ਕੋਵਿਡ -19 ਕਾਰਨ ਗੰਭੀਰ ਰੂਪ ਵਿਚ ਬਿਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਬਹੁਤੇ ਮਰੀਜ਼ 60 ਸਾਲ ਤੋਂ ਵੱਧ ਉਮਰ ਦੇ ਹਨ। (ਫੋਟੋ-AFP) ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਨੇ ਦਹਾਕਿਆਂ ਤੋਂ ਚੱਲ ਰਹੇ ਮਰਦਾਂ ਅਤੇ ਔਰਤਾਂ ਦੀ ਆਮਦਨੀ ਦੇ ਅੰਤਰ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਉਤੇ ਪਾਣੀ ਫੇਰ ਦਿੱਤਾ ਹੈ। (ਫੋਟੋ-AFP) ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਸਤੀਆਂ ਸਟੀਰੌਇਡ ਦਵਾਈਆਂ ਕੋਰੋਨਾ ਕਾਰਨ ਗੰਭੀਰ ਰੂਪ ਵਿਚ ਬਿਮਾਰ ਮਰੀਜ਼ਾਂ ਦੀ ਜਾਨ ਬਚਾ ਸਕਦੀਆਂ ਹਨ। (ਫੋਟੋ-AFP)