ਦੇਸ਼ ਵਿੱਚ ਲੌਕਡਾਊਨ ਦੇ ਚੱਲਦਿਆਂ ਵਪਾਰੀਆਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪਿਆ ਹੈ। ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਇਸ ਸਬੰਧ ਵਿੱਚ ਉਨ੍ਹਾਂ ਦਾ ਹਾਲ ਚਾਲ ਲੈਣ ਬਠਿੰਡਾ ਦੇ ਬਾਜ਼ਾਰਾਂ ਚ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਉਨ੍ਹਾਂ ਨੂੰ ਮਿਲ ਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਦੇਸ਼ ਦੇ ਪੰਜ ਅਮੀਰ ਸੂਬਿਆਂ ਵਿੱਚ ਲੌਕਡਾਊਨ ਲਾਉਣ ਦੀ ਲੋੜ ਹੈ। ਪੰਜਾਬ ਉਨ੍ਹਾਂ ਮੁਕਾਬਲੇ ਇੱਕ ਗ਼ਰੀਬ ਸੂਬਾ ਹੈ ਜਿੱਥੇ ਜ਼ਿਆਦਾਤਰ ਲੋਕ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ ਤੇ ਲੰਮੇ ਸਮੇਂ ਲਈ ਤਾਲਾਬੰਦੀ ਜਾਰੀ ਨਹੀਂ ਰੱਖ ਸਕਦੇ। ਪਰਵਾਸੀ ਮਜ਼ਦੂਰਾਂ ਦੀ ਹਾਲਤ ਤੇ ਦੁੱਖ ਜ਼ਾਹਿਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੌਕਡਾਊਨ ਕਰ ਕੇ ਪਰਵਾਸੀ ਮਜ਼ਦੂਰ ਕਾਫ਼ੀ ਪਰੇਸ਼ਾਨ ਹੋਏ ਤੇ 14 ਕਰੋੜ ਆਪਣੇ ਘਰ ਜਾਣ ਨੂੰ ਮਜਬੂਰ ਹੋਏ। ਵਿੱਤ ਮੰਤਰੀ ਮਨਪ੍ਰੀਤ ਬਾਦਲ ਬਠਿੰਡਾ ਵਿੱਚ ਦੁਕਾਨਦਾਰਾਂ, ਮਜ਼ਦੂਰਾਂ ਨੂੰ ਮਿਲਦੇ ਹੋਏ. ਵਿੱਤ ਮੰਤਰੀ ਮਨਪ੍ਰੀਤ ਬਾਦਲ ਬਠਿੰਡਾ ਵਿੱਚ ਦੁਕਾਨਦਾਰਾਂ, ਮਜ਼ਦੂਰਾਂ ਨੂੰ ਮਿਲਦੇ ਹੋਏ. ਉਨ੍ਹਾਂ ਪੰਜਾਬ ਵਿੱਚ ਆਰਥਿਕਤਾ ਸੁਧਾਰਨ ਦਾ ਵਾਇਦਾ ਵੀ ਕੀਤਾ ਤੇ ਦੁਕਾਨਦਾਰਾਂ ਦੇ ਹਾਲਾਤ ਦਾ ਜਾਇਜ਼ਾ ਵੀ ਲਿਆ ਤੇ ਦੁੱਖ ਤਕਲੀਫ਼ ਸਾਂਝਾ ਕੀਤੇ।