PICS- ਨਵੇਂ ਸਾਲ ਮੌਕੇ ਬਾਂਕੇ ਬਿਹਾਰੀ ਮੰਦਰ 'ਚ ਪੁੱਜੇ ਹਜ਼ਾਰਾਂ ਭਗਤ, ਉਡਾਈਆਂ ਕੋਰੋਨਾ ਨਿਯਮਾਂ ਦੀ ਧੱਜੀਆਂ
ਨਵੇਂ ਸਾਲ ਮੌਕੇ ਪ੍ਰਮਾਤਮਾ ਅੱਗੇ ਮੱਥਾ ਟੇਕਣ ਦੀ ਸ਼ਰਧਾ ਵਿਚ ਸ਼ਰਧਾਲੂਆਂ ਨੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗਿਆ। 1 ਜਨਵਰੀ, 2021 ਨੂੰ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ ਹੈ।


ਨਵੇਂ ਸਾਲ ਮੌਕੇ ਪ੍ਰਮਾਤਮਾ ਅੱਗੇ ਮੱਥਾ ਟੇਕਣ ਦੀ ਸ਼ਰਧਾ ਨੇ ਕੋਰੋਨਾ ਨਿਯਮਾਂ ਦੀ ਉਡਾਈਆਂ ਧੱਜੀਆਂ। 1 ਜਨਵਰੀ, 2021 ਨੂੰ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਇਕੱਠੀ ਹੋ ਗਈ ਹੈ।


ਕੋਰੋਨਾਕਾਲ ਦੌਰਾਨ, ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ ਵਿਚ ਇਕੱਠੀ ਹੋਈ ਭੀੜ ਨੇ ਪ੍ਰਸ਼ਾਸਨ ਦੇ ਹੋਸ਼ ਉਡਾ ਦਿੱਤੇ। ਨਵੇਂ ਸਾਲ ਦੇ ਪਹਿਲੇ ਦਿਨ ਲੱਖਾਂ ਲੋਕ ਭਗਵਾਨ ਦੇ ਦਰਸ਼ਨ ਕਰਨ ਲਈ ਪੁੱਜੇ ਸਨ।


ਨਵੇਂ ਸਾਲ ਦੇ ਪਹਿਲੇ ਦਿਨ ਦਾ ਸਵਾਗਤ ਕਰਦਿਆਂ, ਮੰਦਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਇਸ ਮੌਕੇ ਠਾਕੁਰ ਜੀ ਨੂੰ ਵੀ ਨਵਾਂ ਪਹਿਰਾਵਾ ਪਾ ਕੇ ਇੱਕ ਜਸ਼ਨ ਵਜੋਂ ਮਨਾਇਆ ਗਿਆ।


ਕੋਰੋਨਾਾਕਲ ਦੌਰਾਨ ਨਾ ਸਿਰਫ ਮੰਦਰ ਦੀ ਸੁਰਖਿਆ ਕਰਮੀ ਬਲਕਿ ਪੁਲਿਸ ਪ੍ਰਸ਼ਾਸਨ ਭੀੜ ਭੀੜ ਨੂੰ ਕਾਬੂ ਕਰਨ ਵਿਚ ਅਸਫਲ ਰਿਹਾ।


ਬਾਂਕੇ ਬਿਹਾਰੀ ਮੰਦਰ ਦੇ ਬਾਹਰ ਦੀਆਂ ਸਾਰੀਆਂ ਗਲੀਆਂ ਸ਼ਰਧਾਲੂਆਂ ਨਾਲ ਭਰੀਆਂ ਸਨ। ਇਸ ਸਮੇਂ ਦੌਰਾਨ ਸ਼ਰਧਾਲੂਆਂ ਨੇ ਨਾ ਤਾਂ ਕੋਈ ਮਾਸਕ ਪਾਇਆ ਅਤੇ ਨਾ ਹੀ ਸਮਾਜਿਕ ਦੂਰੀਆਂ ਬਾਰੇ ਕੋਈ ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦਾ ਖਿਆਲ ਕੀਤਾ। ਭੀੜ ਇੰਨੀ ਜ਼ਿਆਦਾ ਸੀ ਕਿ ਲੋਕ ਇਕ ਦੂਜੇ ਦੇ ਨੇੜੇ ਚਲ ਰਹੇ ਸਨ।


ਬਾਂਕੇ ਬਿਹਾਰੀ ਮੰਦਰ ਵਿਚ 1 ਜਨਵਰੀ ਨੂੰ ਹੋਰਨਾਂ ਦਿਨਾਂ ਵਾਂਗ ਪੂਜਾ ਕੀਤੀ ਗਈ। ਮੰਦਰ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਭਗਤਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ।


ਮੰਦਰ ਵਿਚ ਸ਼ਰਧਾਲੂਆਂ ਨੇ ਕੋਰੋਨਾ ਦੇ ਨਿਯਮਾਂ ਦੀ ਪ੍ਰਵਾਹ ਕੀਤੇ ਬਗੈਰ ਪੂਰੀ ਸ਼ਰਧਾ ਨਾਲ ਦਰਸ਼ਨ ਕੀਤੇ। ਉਸੇ ਸਮੇਂ, ਕੁਝ ਸ਼ਰਧਾਲੂਆਂ ਨੇ ਕਿਹਾ ਕਿ ਸਾਲ ਦੇ ਪਹਿਲੇ ਦਿਨ ਪ੍ਰਮਾਤਮਾ ਦੇ ਦਰਸ਼ਨ ਹੋ ਗਏ, ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।