ਪੰਜਾਬ ਵਿਚ ਕਰਫ਼ਿਊ ਦੌਰਾਨ ਪੰਜਾਬ ਵਿਚ ਪਹਿਲਾ ਅੰਨ ਦਾਤਾ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਤਲਵੰਡੀ ਸਾਬੋ ਵਿਚ ਬਾਗ਼ਾਂ ਵਿਚੋਂ ਆਲੂ ਬੁਖਾਰੇ ਦੀ ਖ਼ਰੀਦ ਨਾ ਹੋਣ ਕਰ ਕੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੇਕੇਦਾਰ ਫ਼ਸਲ ਦੀ ਖ਼ਰੀਦ ਵੇਲੇ ਆਪਣੀ ਮਨ ਮਰਜੀ ਕਰਦੇ ਹਨ। ਉੱਧਰ ਮੌਸਮ ਖ਼ਰਾਬ ਹੋਣ ਕਾਰਨ ਬਾਗ਼ਾਂ ਵਿਚ ਲੱਗੇ ਫਲ ਵੀ ਖ਼ਰਾਬ ਹੋ ਰਹੇ ਹਨ। ਤਲਵੰਡੀ ਵਿਚ ਕਿਸਾਨਾਂ ਦੀ ਆਲੂ ਬੁਖਾਰੇ ਦੀ ਫ਼ਸਲ ਇਸ ਵਾਰ ਬਹੁਤ ਹੀ ਵਧੀਆ ਹੋਈ ਹੈ ਪਰ ਲੌਕਡਾਉਨ ਕਾਰਨ ਉਹਨਾ ਦਾ ਮੰਡੀਕਰਨ ਵਿਚ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਾਰਨਾਂ ਪੈ ਰਿਹਾ ਹੈ। ਇਸ ਵਾਰ ਫ਼ਸਲ ਚੰਗੀ ਹੋਣ ਨਾਲ ਬਾਗ਼ਬਾਨ ਅਤੇ ਠੇਕੇਦਾਰਾਂ ਨੂੰ ਚੰਗਾ ਮੁਨਾਫ਼ਾ ਕਮਾਉਣ ਦੀ ਉਮੀਦ ਵਿਚ ਸਨ। ਦੂਜੇ ਪਾਸੇ ਕਿਸਾਨਾਂ ਨੂੰ ਆਪਣੇ ਫਲ ਮੰਡੀ ਵਿਚ ਲੈ ਕੇ ਜਾਣ ਨੂੰ ਪਾਸ ਨਹੀਂ ਮਿਲ ਰਹੇ ਹਨ। ਮੌਸਮ ਖ਼ਰਾਬ ਹੋਣ ਕਾਰਨ ਫਲ ਖੇਤ ਵਿਚ ਹੀ ਖ਼ਰਾਬ ਹੋਣ ਲੱਗੇ ਗਏ ਹਨ।