ਭਾਰਤ ਸਮੇਤ ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਰਗੇ ਘਾਤਕ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਵਿਚ ਇਸ ਵਾਇਰਸ ਨੇ ਹੁਣ ਤਕ 19 ਲੋਕਾਂ ਦੀ ਮੌਤ ਕਰ ਦਿੱਤੀ ਹੈ ਅਤੇ 800 ਤੋਂ ਵੱਧ ਇਸ ਤੋਂ ਪ੍ਰਭਾਵਤ ਹਨ। ਹੁਣ ਪਹਿਲੀ ਵਾਰ ਭਾਰਤੀ ਵਿਗਿਆਨੀਆਂ ਨੂੰ ਇਸ ਵਾਇਰਸ ਨਾਲ ਵੱਡੀ ਸਫਲਤਾ ਮਿਲੀ ਹੈ। ਮਾਈਕਰੋਸਕੋਪੀ ਦੇ ਜ਼ਰੀਏ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਰੂਪ ਦਾ ਪਤਾ ਲਗਾਇਆ ਹੈ।