ਉਂਜ ਸਾਰੇ ਪੰਜਾਬ ਦੇ ਲੋਕ ਕਰਫਿਊ ਦੌਰਾਨ ਘਰ ਬੈਠੇ ਬੋਰ ਹੋਣ ਦੀਆਂ ਸ਼ੋਸਲ ਮੀਡੀਆ ਤੇ ਗੱਲ ਕਰ ਰਹੇ ਹਨ। ਪਰ ਇਸਦੇ ਉਲਟ ਜਲੰਧਰ ਦੇ ਲੋਕ ਘਰ ਬੈਠੇ ਕੁਦਰਤ ਦੇ ਨਜ਼ਾਰੇ ਲੈ ਰਹੇ ਹਨ। ਜੀ ਹਾਂ ਜਲੰਧਰ ਦੇ ਲੋਕ ਆਪਣੀਆਂ ਘਰ ਦੀਆਂ ਛੱਤਾਂ ਦੇ ਪਹਾੜਾਂ ਦੇ ਨਜ਼ਾਰੇ ਲੈ ਰਹੇ ਹਨ। ਲੌਕਡਾਊਨ ਦੌਰਾਨ ਵਾਤਾਵਰਣ ਇੰਨਾ ਸਾਫ ਹੋ ਗਿਆ ਕਿ ਜਲੰਧਰ ਤੋਂ 200 ਕਿੱਲੋਮੀਟਰ ਦੂਰ ਪਹਾੜ ਹੀ ਦਿਸਣ ਲੱਗ ਗਏ। ਇਸ ਨਜ਼ਾਰੇ ਨੂੰ ਦੇਖ ਲੋਕ ਹੈਰਾਨ ਹੋ ਰਹੇ ਹਨ ਤੇ ਤਸਵੀਰਾਂ ਖਿੱਚ ਦੇ ਸ਼ੋਸਲ ਪਲੇਟਫਾਰਮਾਂ ਦੇ ਸ਼ੇਅਰ ਕਰ ਰਹੇ ਹਨ।