

ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਵਿਡ -19 ਚੁਣੌਤੀ ਨਾਲ ਨਜਿੱਠਣ ਲਈ ਕਈ ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿਚੋਂ ਇਕ ਵਿਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਦੀ ਜਾਂਚ ਅਤੇ ਇਕੱਲਤਾ ਨੂੰ ਲਾਜ਼ਮੀ ਬਣਾਇਆ ਗਿਆ ਹੈ।ਆਦੇਸ਼ਾਂ 'ਤੇ ਦਸਤਖਤ ਕਰਨ ਤੋਂ ਬਾਅਦ ਬਾਇਡਨ ਨੇ ਵ੍ਹਾਈਟ ਹਾਊਸ ਵਿਖੇ ਇੱਕ ਸਮਾਰੋਹ ਵਿੱਚ ਕਿਹਾ ਕਿ ਮਾਸਕ ਪਹਿਣਨਾ, ਹੋਰ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ਲਈ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਟੈਸਟ ਕੀਤੇ ਜਾਣਗੇ। ਅਮਰੀਕਾ ਵਿਚ ਆਕੇ ਉਨ੍ਹਾਂ ਨੂੰ ਕੁਆਰੰਟੀਨ ਹੋਣਾ ਪਵੇਗਾ। (ਫੋਟੋ- ਨਿਊਜ਼ 18 ਇੰਗਲਿਸ਼)


ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ਵਿੱਚ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਉਤਪਾਦਨ ਵਿੱਚ ਵਾਧਾ ਕਰਕੇ ਸਪਲਾਈ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ ਭਾਵੇਂ ਇਹ ਰੱਖਿਆਤਮਕ ਉਪਕਰਣਾਂ, ਸਰਿੰਜਾਂ, ਸੂਈਆਂ ਆਦਿ ਹੋਵੇ। ਜਦੋਂ ਮੈਂ ਜੰਗਕਾਲ ਬੋਲਦਾ ਹਾਂ, ਲੋਕ ਮੈਨੂੰ ਹੈਰਾਨੀ ਨਾਲ ਵੇਖਦੇ ਹਨ। ਬੀਤੀ ਰਾਤ ਤਕ 400,000 ਅਮਰੀਕਨ ਆਪਣੀਆਂ ਜਾਨਾਂ ਗੁਆ ਬੈਠੇ ਅਤੇ ਇਹ ਦੂਸਰੇ ਵਿਸ਼ਵ ਯੁੱਧ ਨਾਲੋਂ ਵੱਧ ਹੈ। (ਫੋਟੋ - ਨਿਊਜ਼ 18 ਇੰਗਲਿਸ਼)


ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਮ੍ਰਿਤਕਾਂ ਦੀ ਗਿਣਤੀ 500000 ਤੋਂ ਵੱਧ ਹੋਣ ਦੀ ਉਮੀਦ ਹੈ ਅਤੇ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧਾ ਜਾਰੀ ਰਹੇਗਾ। ਬਾਇਡਨ ਨੇ ਕਿਹਾ ਕਿ ਅਸੀਂ ਇਸ ਨਾਲ ਰਾਤੋ ਰਾਤ ਨਹੀਂ ਨਿਪਟ ਸਕਦੇ , ਚੀਜ਼ਾਂ ਨੂੰ ਬਦਲਣ ਵਿੱਚ ਕਈ ਮਹੀਨੇ ਲੱਗਣਗੇ ਪਰ ਅਸੀਂ ਇਸ ਨੂੰ ਦੂਰ ਕਰ ਦੇਵਾਂਗੇ। ਇਸ ਮਹਾਂਮਾਰੀ ਨੂੰ ਹਰਾ ਦੇਵਾਂਗੇ। (ਫੋਟੋ- ਨਿਊਜ਼ 18 ਇੰਗਲਿਸ਼)


ਉਨ੍ਹਾਂ ਕਿਹਾ ਕਿ ਰਾਸ਼ਟਰੀ ਰਣਨੀਤੀ ਵਿਆਪਕ ਅਤੇ ਵਿਸਤ੍ਰਿਤ ਹੈ ਅਤੇ ਇਹ ਰਾਜਨੀਤੀ ਅਤੇ ਇਨਕਾਰ 'ਤੇ ਨਹੀਂ ਬਲਕਿ ਵਿਗਿਆਨ ਅਤੇ ਸੱਚਾਈ 'ਤੇ ਅਧਾਰਤ ਹੈ। ਬਾਇਡਨ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਵਿੱਚ 10 ਕਰੋੜ ਲੋਕਾਂ ਦੇ ਟੀਕਾਕਰਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸੁਰੱਖਿਅਤ ਅਤੇ ਪ੍ਰਭਾਵੀ ਟੀਕਾਕਰਨ ਮੁਹਿੰਮ ਨੂੰ ਹਮਲਾਵਰ ਤਰੀਕੇ ਨਾਲ ਅੱਗੇ ਵਧਾਉਣਾ ਹੈ। ਉਨ੍ਹਾਂ ਰੱਖਿਆ ਉਤਪਾਦਨ ਐਕਟ ਅਤੇ ਹੋਰ ਉਪਲਬਧ ਅਥਾਰਟੀਆਂ ਦੀ ਵਰਤੋਂ ਕਰਦਿਆਂ ਇਕ ਹੋਰ ਆਦੇਸ਼ 'ਤੇ ਵੀ ਦਸਤਖਤ ਕੀਤੇ ਹਨ, ਜੋ ਕਿ ਸਾਰੀਆਂ ਸੰਘੀ ਏਜੰਸੀਆਂ ਅਤੇ ਪ੍ਰਾਈਵੇਟ ਉਦਯੋਗਾਂ ਨੂੰ ਹਿਫਾਜ਼ਤ, ਸਕ੍ਰੀਨਿੰਗ ਅਤੇ ਟੀਕਾਕਰਨ ਲਈ ਜ਼ਰੂਰੀ ਹੈ, ਉਸਦੇ ਉਤਪਾਦਨ ਨੂੰ ਵਧਾਉਣ ਲਈ ਨਿਰਦੇਸ਼ ਦਿੰਦੇ ਹਨ। (ਫੋਟੋ ਨਿਊਜ਼ 18 ਇੰਗਲਿਸ਼)