Home » photogallery » coronavirus-latest-news » PEOPLE POSTED AWARENESS POSTERS IN FRONT OF THE DOOR

Coronavirus: ਲੋਕਾਂ ਨੇ ਘਰਾਂ ਦੇ ਗੇਟਾਂ ਅੱਗੇ 'Stay Home Be Safe' ਦੇ ਪੋਸਟਰ ਚਿਪਕਾਏ, ਦੇਖੋ ਤਸਵੀਰਾਂ

ਪੰਜਾਬ ਵਿਚ ਕੋਰੋਨਾ ਦੇ ਲਾਗ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ। ਅੱਜ ਕੋਵਿਡ-19 (ਕੋਰੋਨਾ ਵਾਇਰਸ) ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਐਸਬੀਐਸ ਨਗਰ ਤੋਂ ਆਇਆ ਹੈ, ਜਿਸ ਵਿਚ ਇਕ ਔਰਤ ਕੋਰੋਨਾ ਤੋਂ ਪਾਜੀਟਿਵ ਵਿਅਕਤੀ ਦੇ ਸੰਪਰਕ ਵਿਚ ਸੀ। ਦੂਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਮਰੀਜ਼ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਪ੍ਰਧਾਨ ਮੰਤਰੀ ਨੇ 21 ਦਿਨਾਂ ਲਈ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਹੈ। ਮੋਹਾਲੀ ਦੇ ਜ਼ੀਰਕਪੁਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਬੱਚੇ ਅਤੇ ਕੁਝ ਲੋਕਾਂ ਨੇ ਘਰਾਂ ਦੇ ਬਾਹਰ ਗੇਟਾਂ ਅੱਗੇ Stay home be Safe ਦੇ ਪੋਸਟਰ ਲਗਾ ਕੇ ਜਾਗਰੂਕਤਾ ਸੰਦੇਸ਼ ਦੇ ਰਹੇ ਹਨ।