ਕੋਰੋਨਾ ਦੇ ਕਹਿਰ ਤੋਂ ਬਚਾਅ ਲਈ ਪੰਜਾਬ ਵਿੱਚ ਕਰਫਿਊ ਲੱਗਿਆ ਹੋਇਆ ਹੈ। ਪਰ ਇਸਦੇ ਬਾਵਜੂਦ ਲੋਕਾਂ ਨੂੰ ਰੋਜ਼ਾਨਾ ਲੋੜੀਦਾ ਵਸਤਾਂ ਦੀ ਲੋੜਾਂ ਦੀ ਪੂਰਤੀ ਹੋਣੀ ਜ਼ਰੂਰੀ ਹੈ। ਪਰ ਲਾਗ ਦੀ ਬਿਮਾਰੀ ਹੋਣ ਕਾਰਨ ਦੁਕਾਨ ਦੇ ਵਸਤਾਂ ਲੈਣ ਲਈ ਬੜੀ ਸਾਵਧਾਨੀ ਦੀ ਲੋੜ ਹੁੰਦੀ ਹੈ। ਅਜਿਹੀ ਸੂਰਤ ਵਿੱਚ ਇੱਕ ਡੇਅਰੀ ਦੀ ਦੁਕਾਨ ਮਾਲਕ ਨੇ ਕੋਰਨਾ ਨੂੰ ਟੱਕਰ ਦੇਣ ਲਈ ਰਣਨੀਤੀ ਬਣਾਈ ਹੈ ਤਾਂ ਜੋ ਲੋਕ ਦੁੱਧ ਵੀ ਲੈ ਜਾਣ ਤੇ ਕਿਸੇ ਨੂੰ ਵਾਇਰਸ ਦਾ ਖਤਰਾ ਵੀ ਨਾ ਹੋਵੇ। ਇਸ ਦੁਕਾਨਦਾਰ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਵੀ ਤਾਰੀਫ ਕੀਤੀ ਹੈ।
ਸੀਐੱਮ ਕੈਪਟਨ ਨੇ ਆਪਣੇ ਫੇਸਬੁੱਕ ਪੇਜ ਦੇ ਇਸ ਦੁਕਾਨਦਾਰ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ ਕਿ ‘ਮੈਨੂੰ ਅੱਜ ਸਵੇਰ ਤੋਂ ਇਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਤੇ ਖੁਸ਼ੀ ਹੋਈ ਕਿ ਸਾਡੇ ਦੁਕਾਨਦਾਰ ਤੇ ਸਾਡੇ ਲੋਕ ਆਪਣਾ ਅਨੁਸ਼ਾਸਨ ਦਿਖਾ ਰਹੇ ਹਨ ਤੇ ਚੰਗੇ ਤਰੀਕੇ ਨਾਲ ਦੁੱਧ ਵਰਤਾ ਰਹੇ ਹਨ। ਆਪਣੇ-ਆਪਣੇ ਘਰਾਂ ‘ਚ ਰਹੋ ਤੇ ਸੁਰੱਖਿਅਤ ਰਹੋ। ਪ੍ਰਸ਼ਾਸਨ ਤੇ ਪੁਲਿਸ ਤੁਹਾਡੇ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ।‘