ਕਾਬੁਲ : ਤਾਲਿਬਾਨ (Taliban) ਦੇ ਆਉਣ ਤੋਂ ਬਾਅਦ ਅਫਗਾਨਿਸਤਾਨ (Afghanistan) ਦੇ ਹਾਲਾਤ ਚੰਗੇ ਨਹੀਂ ਹਨ। ਸਭ ਕੁਝ ਬਦਲ ਗਿਆ ਹੈ। ਰਾਸ਼ਟਰਪਤੀ, ਸੰਸਦ ਮੈਂਬਰ, ਸਿਆਸਤਦਾਨ ਤੋਂ ਲੈ ਕੇ ਸੈਲੀਬ੍ਰਿਟੀ ਤੱਕ ਦੇਸ਼ ਛੱਡ ਰਹੇ ਹਨ। ਲੋਕ ਆਪਣੇ ਭਵਿੱਖ ਦੀ ਚਿੰਤਾ ਕਰਦੇ ਹੋਏ ਅਫਗਾਨਿਸਤਾਨ ਤੋਂ ਭੱਜ ਰਹੇ ਹਨ। ਅਫਗਾਨ ਤੋਂ ਦਿਲ ਨੂੰ ਛੂਹਣ ਵਾਲੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡਿਓ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਅਫਗਾਨਿਸਤਾਨ ਦੇ ਮਸ਼ਹੂਰ ਗਾਇਕ ਹਬੀਬੁੱਲਾ ਸ਼ਬਾਬ (Habibullah Shabab) ਨੇ ਵੀ ਤਾਲਿਬਾਨ ਦੇ ਡਰੋਂ ਗੀਤ ਗਾਉਣਾ ਛੱਡ ਦਿੱਤਾ ਹੈ ਅਤੇ ਸਬਜ਼ੀਆਂ ਵੇਚਣਾ ਸ਼ੁਰੂ ਕਰ ਦਿੱਤਾ ਹੈ।