Alia Bhatt-Ranbir Kapoor One Month Anniversary: ਪਿਛਲੇ ਮਹੀਨੇ ਦੀ 14 ਤਰੀਕ ਨੂੰ ਆਲੀਆ ਭੱਟ (Alia Bhatt) ਅਤੇ ਰਣਬੀਰ ਕਪੂਰ (Ranbir Kapoor) ਨੇ ਇੱਕ ਦੂਜੇ ਨੂੰ ਹਮੇਸ਼ਾ ਲਈ ਜੀਵਨ ਸਾਥੀ ਚੁਣ ਲਿਆ ਸੀ। ਠੀਕ ਇਕ ਮਹੀਨਾ ਪਹਿਲਾਂ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝੇ ਸੀ। ਅਜਿਹੇ 'ਚ ਦੋਹਾਂ ਦੇ ਵਿਆਹ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਇਹੀ ਵਜ੍ਹਾ ਹੈ ਕਿ ਆਲੀਆ ਨੇ ਸੋਸ਼ਲ ਮੀਡੀਆ 'ਤੇ ਪਤੀ ਰਣਬੀਰ ਕਪੂਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਦਰਅਸਲ, ਆਲੀਆ ਨੇ ਰਣਬੀਰ ਨਾਲ ਸੋਸ਼ਲ ਅਕਾਊਂਟ ਤੇ ਰੋਮਾਂਟਿਕ ਤਸਵੀਰਾਂ ਸਾਂਝੀਆ ਕੀਤੀਆਂ ਹਨ।
ਆਲੀਆ ਭੱਟ ਨੇ ਅੱਜ ਯਾਨੀ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਰਣਬੀਰ ਕਪੂਰ ਨਾਲ ਆਪਣੀਆਂ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਰਫੈਕਟ ਜੋੜੇ ਦੀ ਪਰਫੈਕਟ ਫੋਟੋ ਹਰ ਕਿਸੇ ਦਾ ਧਿਆਨ ਆਕਰਸ਼ਿਤ ਕਰ ਰਹੀ ਹੈ। ਤਸਵੀਰਾਂ 'ਚ ਉਹ ਰਣਬੀਰ ਕਪੂਰ ਨਾਲ ਰੋਮਾਂਟਿਕ ਪੋਜ਼ ਦੇ ਰਹੀ ਹੈ। ਪਹਿਲੀ ਤਸਵੀਰ ਵਿੱਚ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਰਹੇ ਹਨ। ਇਹ ਫੋਟੋ ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਦੀ ਹੈ।
ਆਲੀਆ ਭੱਟ ਨੇ ਰਣਬੀਰ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੁਝ ਨਹੀਂ ਲਿਖਿਆ ਪਰ ਅਦਾਕਾਰਾ ਨੇ ਕੈਪਸ਼ਨ 'ਚ ਕਈ ਖੁਸ਼ੀ ਦੇ ਇਮੋਜੀ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦੇ ਵਿਆਹ ਵਿੱਚ ਸਿਰਫ਼ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ। ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਵੱਖ-ਵੱਖ ਫੰਕਸ਼ਨ ਦੀਆਂ ਤਸਵੀਰਾਂ ਅਜੇ ਵੀ ਇੰਟਰਨੈੱਟ 'ਤੇ ਧੂਮ ਮਚਾ ਰਹੀਆਂ ਹਨ। ਦੱਸ ਦੇਈਏ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਕਰੀਬ 4 ਸਾਲਾਂ ਤੋਂ ਡੇਟ ਕਰ ਰਹੇ ਸੀ।