Ranbir Kapoor Alia Bhatt Wedding: ਅੱਜ ਉਹ ਦਿਨ ਹੈ ਜਦੋਂ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਕਈ ਮਹੀਨਿਆਂ ਤੋਂ ਚਰਚਾ ਚੱਲ ਰਹੀ ਸੀ। 13 ਅਪ੍ਰੈਲ ਨੂੰ ਦੋਹਾਂ ਦੀ ਮਹਿੰਦੀ ਸੈਰੇਮਨੀ ਸੀ, ਜਿਸ 'ਚ ਕਰੀਨਾ ਕਪੂਰ, ਕਰਿਸ਼ਮਾ ਕਪੂਰ ਤੋਂ ਲੈ ਕੇ ਪੂਜਾ ਭੱਟ ਨੇ ਸ਼ਿਰਕਤ ਕੀਤੀ। ਅਤੇ ਅੱਜ ਰਣਬੀਰ ਅਤੇ ਆਲੀਆ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਦੌਰਾਨ ਬਾਲੀਵੁੱਡ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਉਨ੍ਹਾਂ ਦੇ ਵਿਆਹ ਦਾ ਹਿੱਸਾ ਬਣਨ ਲਈ ਪਹੁੰਚ ਰਹੇ ਹਨ। ਇਸਦੇ ਨਾਲ ਹੀ ਕਈ ਸਿਤਾਰੇ ਰਣਬੀਰ ਤੇ ਆਲੀਆ ਨੂੰ ਖਾਸ ਤਰੀਕੇ ਨਾਲ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ। ਇੱਥੇ ਦੇਖੋ ਕਿਹੜੇ-ਕਿਹੜੇ ਸਿਤਾਰੇ ਇਸ ਜਸ਼ਨ ਦੀ ਹਿੱਸਾ ਬਣ ਰਹੇ ਹਨ। ਰਣਬੀਰ ਦੇ ਵਿਆਹ ਦੇ ਮੌਕੇ ਤੇ ਮਾਂ ਨੀਤੂ ਕਪੂਰ ਅਤੇ ਭੈਣ ਰਿਧੀਮਾ ਕਪੂਰ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹਿਆਂ ਹਨ। ਤੁਸੀ ਵੀ ਦੇਖੋ ਇਹ ਸ਼ਾਨਦਾਰ ਤਸਵੀਰਾਂ। (ਫੋਟੋ ਕ੍ਰੈਡਿਟ ਵਾਇਰਲ ਭਯਾਨੀ ) ਆਲੀਆ ਭੱਟ ਦੀ ਬੈਸਟ ਫ੍ਰੈਂਡ ਅਨੁਸ਼ਕਾ ਰੰਜਨ ਨੇ ਵੀ ਆਪਣਾ ਲੁੱਕ ਸ਼ੇਅਰ ਕੀਤਾ ਹੈ। ਆਲੀਆ ਅਤੇ ਰਣਬੀਰ ਦੇ ਵਿਆਹ 'ਚ ਅਨੁਸ਼ਕਾ ਪਹੁੰਚ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇੱਥੇ ਦੇਖੋ ਆਲੀਆ ਭੱਟ ਦੀ ਵੱਡੀ ਭੈਣ ਸ਼ਾਹੀਨ ਭੱਟ ਦਾ ਅੰਦਾਜ਼। (ਸੰਕੇਤਕ ਫੋਟੋ) ਆਲੀਆ ਅਤੇ ਰਣਬੀਰ ਦੇ ਵਿਆਹ ਮੌਕੇ ਫਿਲਮ ਨਿਕਦੇਸ਼ਕ ਕਰਣ ਜੌਹਰ ਪੀਲੇ ਕੁੜਤੇ-ਪੰਜ਼ਾਮੇ ਵਿੱਚ ਨਜ਼ਰ ਆਏ। ਦੇਖੋ ਉਨ੍ਹਾਂ ਦਾ ਇਹ ਅੰਦਾਜ਼। (ਸੰਕੇਤਕ ਫੋਟੋ) ਆਲੀਆ-ਰਣਬੀਰ ਵਿਆਹ ਮੌਕੇ ਆਲੀਆ ਦੇ ਪਿਤਾ ਮਹੇਸ਼ ਭੱਟ ਅਤੇ ਵੱਡੀ ਭੈਣ ਪੂਜਾ ਭੱਟ ਇਸ ਤਰ੍ਹਾਂ ਆਏ ਨਜ਼ਰ।