Punjabi Video Director Arvindr Khaira Wedding Pics: ਪੰਜਾਬੀ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ (Arvindr Khaira) ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਕਲਾਕਾਰ ਨੂੰ ਵਿਆਹ ਦੀ ਵਧਾਈ ਦੇ ਰਹੇ ਹਨ। ਗੀਤਕਾਰ ਜਾਨੀ, ਪੰਜਾਬੀ ਵੀਡੀਓ ਨਿਰਦੇਸ਼ਕ ਨਵਜੀਤ ਬੁੱਟਰ (Navjit Buttar), ਐਮੀ ਵਿਕਰ ਅਤੇ ਅਦਾਕਾਰਾ ਤਾਨੀਆ ਵੱਲੋਂ ਵੀ ਵਿਆਹ ਦੀ ਵਧਾਈ ਦਿੱਤੀ ਗਈ ਹੈ। ਇਸ ਵਿਚਕਾਰ ਅਸੀ ਤੁਹਾਨੂੰ ਕਲਾਕਾਰ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਸ ਸਮੇਂ ਪੰਜਾਬੀ ਸੰਗੀਤ ਨਿਰਦੇਸ਼ਕ ਅਰਵਿੰਦਰ ਖਹਿਰਾ ਦੇ ਘਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਕਲਾਕਾਰ ਨੇ ਲਵਿਕਾ ਸਿੰਘ ਨਾਲ ਵਿਆਹ ਕਰਵਾਇਆ ਹੈ। ਇਹ ਜੋੜਾ 28 ਨਵੰਬਰ 2022 ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਿਆ। ਇਸ ਦੌਰਾਨ ਉਸਦੀ ਦੁਲਹਨ ਲਵਿਕਾ ਗੁਲਾਬੀ ਲਹਿੰਗੇ ਅਤੇ ਗਹਿਣਿਆਂ ਦੀ ਵਿਲੱਖਣ ਚੋਣ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ। ਅਰਵਿੰਦਰ ਦੇ ਵਿਆਹ ਨੂੰ ਸਕਰੀਏਸ਼ਨਜ਼ ਦੀ ਇੱਕ ਟੀਮ ਦੁਆਰਾ ਸ਼ੂਟ ਕੀਤਾ ਗਿਆ। ਵਿਆਹ ਦੀ ਰਸਮ ਲਈ, ਅਰਵਿੰਦਰ ਨੇ ਇੱਕ ਕਰੀਮ ਰੰਗ ਦੀ ਸ਼ੇਰਵਾਨੀ ਚੁਣੀ। ਇਸ ਵਿਆਹ ਵਿੱਚ ਕਲਾਕਾਰ ਦੇ ਕਰੀਬੀ ਅਤੇ ਕੁਝ ਹੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਦੇਖੇ ਗਏ। ਜਿਸ ਵਿੱਚ ਬੀ ਪ੍ਰਾਕ ਵੀ ਨਜ਼ਰ ਆਏ।