ਅਮੀਸ਼ਾ ਪਟੇਲ ਦੀ ਤਸਵੀਰ 'ਤੇ Trollers ਨੇ ਲਿੱਖਿਆ 'ਬੁੱਢੀ ਆਂਟੀ'
ਅਮੀਸ਼ਾ ਪਟੇਲ ਦੀ ਤਸਵੀਰ ਨਾਲ ਇਹ ਪਹਿਲਾਂ ਵੀ ਹੋਇਆ ਹੈ ਵੈਸੇ ਅਦਾਕਾਰਾਂ ਦੀਆਂ ਤਸਵੀਰਾਂ ਟ੍ਰੋਲ ਹੋਣਾ ਕੋਈ ਨਵੀਂ ਗੱਲ ਨਹੀਂ। ਦੀਪਿਕਾ ਪਾਦੂਕੋਣ, ਪ੍ਰਿਯੰਕਾ ਚੋਪੜਾ, ਦਿਸ਼ਾ ਪਾਤਨੀ ਅਤੇ ਹੁਮਾ ਕੁਰੇਸ਼ੀ ਵਰਗੀਆਂ ਮਸ਼ਹੂਰ ਹੀਰੋਇਨਾਂ ਇਹ ਸਭ ਦਾ ਸਾਹਮਣਾ ਕਰ ਚੁੱਕੀਆਂ ਹਨ।


ਬਾਲੀਵੁੱਡ ਅਭਿਨੇਤਰੀ ਅਮੀਸ਼ਾ ਪਟੇਲ ਵੱਡੇ ਪਰਦੇ ਤੇ ਕੁੱਝ ਖਾਸ ਐਕਟਿਵ ਨਹੀਂ ਹਨ। ਪਰ ਲਾਈਮਲਾਈਟ 'ਚ ਰਹਿਣਾ ਉਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਇਹ ਲਾਈਮਲਾਈਟ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ। Instagram ਤੇ ਐਕਟਿਵ ਅਮੀਸ਼ਾ ਅਕਸਰ ਹੀ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਜਿੱਥੇ ਉਨ੍ਹਾਂ ਨੂੰ ਕਦੇ ਪ੍ਰਸ਼ੰਸਾ ਪ੍ਰਾਪਤ ਹੁੰਦੀ ਹੈ ਅਤੇ ਕਦੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਜਾਂਦਾ ਹੈ।


ਅਮੀਸ਼ਾ ਨੇ ਆਪਣੇ Instagram ਉੱਤੇ ਇਹ ਤਸਵੀਰ ਸਾਂਝੀ ਕੀਤੀ। ਉਨ੍ਹਾਂ ਦੀ ਇਹ ਤਸਵੀਰ ਨੂੰ ਇੰਟਰਨੈੱਟ ਤੇ ਮੌਜ਼ੂਦ ਟ੍ਰੋਲ ਆਰਮੀ ਨੇ ਅਮੀਸ਼ਾ ਦੀ ਤਸਵੀਰ ਤੇ ਵੱਖ-ਵੱਖ ਤਰੀਕੇ ਦੇ ਕਮੈਂਟ ਕੀਤੇ।


ਇੱਕ ਪਾਸੇ ਤਰੀਫ ਕਰਨ ਵਾਲਿਆਂ ਨੇ ਅਮੀਸ਼ਾ ਦੀ ਸੋਹਣੇ ਹੋਣ ਦੀ ਤਰੀਫ ਕੀਤੀ। ਦੂਜੇ ਪਾਸੇ ਉਨ੍ਹਾਂ ਨੂੰ ਕੁੱਝ ਕਮੈਂਟਸ 'ਚ ਫਲਾਪ ਅਤੇ ਬੁੱਢਾ ਕਿਹਾ ਗਿਆ। ਇੱਕ ਜਣੇ ਨੇ ਇਹ ਵੀ ਲਿੱਖਿਆ ਕਿ ਉਹ ਤਸਵੀਰ 'ਚ ਆਂਟੀ ਲੱਗ ਰਹੀ ਹੈ।


ਇਹੋ ਜਹੇ ਇੱਕ-ਦੋ ਕਮੈਂਟਸ ਨਹੀਂ ਸਨ। ਹੋਰ ਵੀ ਬਹੁਤ ਜੇ ਕਮੈਂਟਸ ਸਨ ਜਿਸ 'ਚ ਲਿੱਖਿਆ ਹੋਇਆ ਸੀ ਨਾਇਸ ਆਂਟੀ, ਆਂਟੀ ਇਜ਼ ਔਨ, ਹੈਲੋ ਆਂਟੀ।


ਅਮੀਸ਼ਾ ਦੀ ਤਸਵੀਰ ਨਾਲ ਪਹਿਲਾਂ ਵੀ ਇਹਦਾ ਹੋਇਆ ਸੀ। ਵੈਸੇ ਅਦਾਕਾਰਾਂ ਦੀਆਂ ਤਸਵੀਰਾਂ ਟ੍ਰੋਲ ਹੋਣਾ ਕੋਈ ਨਵੀਂ ਗੱਲ ਨਹੀਂ। ਦੀਪਿਕਾ ਪਾਦੂਕੋਣ, ਪ੍ਰਿਯੰਕਾ ਚੋਪੜਾ, ਦਿਸ਼ਾ ਪਾਤਨੀ ਅਤੇ ਹੁਮਾ ਕੁਰੇਸ਼ੀ ਵਰਗੀਆਂ ਮਸ਼ਹੂਰ ਹੀਰੋਇਨਾਂ ਇਹ ਸਭ ਦਾ ਸਾਹਮਣਾ ਕਰ ਚੁੱਕੀਆਂ ਹਨ।