Sher Bagga Trailer: ਪੰਜਾਬੀ ਸਿਨੇਮਾ ਵਿੱਚ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk) ਇੱਕ ਤੋਂ ਬਾਅਦ ਇੱਕ ਆਪਣੀ ਹਿੱਟ ਫਿਲਮ ਲੈ ਕੇ ਪੇਸ਼ ਹੋ ਰਹੇ ਹਨ। ਉਨ੍ਹਾਂ ਨੇ ਹਾਲੇ ਤੱਕ ਮਨੋਰੰਜਨ ਨਾਲ ਭਰਪੂਰ ਦਰਸ਼ਕਾਂ ਨੂੰ ਕਈ ਹਿੱਟ ਫਿਲਮਾ ਦਿੱਤੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ 'ਸੌਂਕਣ ਸੌਂਕਣੇ' (Saunkan Saunkne) ਤੋਂ ਬਾਅਦ ਹੁਣ ਕਲਾਕਾਰ ਆਪਣੀ ਅਗਲੀ ਫਿਲਮ 'ਸ਼ੇਰ ਬੱਗਾ' ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਐਮੀ ਵਿਰਕ ਤੋਂ ਇਲਾਵਾ ਇਸ ਫਿਲਮ ਵਿੱਚ ਸੋਨਮ ਬਾਜਵਾ ਵੀ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਵੇਗੀ। ਫਿਲਹਾਲ ਫਿਲਮ ਦਾ ਪਹਿਲਾ ਗੀਤ ਰਾਜਾ ਜੱਟ (Raja Jatt) ਰਿਲੀਜ਼ ਹੋਣ ਲਈ ਤਿਆਰ ਹੈ।
ਦੱਸ ਦੇਈਏ ਕਿ ਐਮੀ ਵਿਰਕ ਦੀ ਫਿਲਮ 'ਸ਼ੇਰ ਬੱਗਾ' (Sher Bagga) 10 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਉਸ ਤੋਂ ਪਹਿਲਾ ਫਿਲਮ ਦਾ ਖੂਬ ਪ੍ਰਮੋਸ਼ਨ ਹੋ ਰਿਹਾ ਹੈ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸਦੇ ਨਾਲ ਹੀ ਅਦਾਕਾਰ ਵੱਲੋਂ ਫਿਲਮ ਦੇ ਪਹਿਲੇ ਗੀਤ ਰਾਜਾ ਜੱਟ ਦੇ ਰਿਲੀਜ਼ ਹੋਣ ਦਾ ਐਲਾਨ ਕੀਤਾ ਗਿਆ ਹੈ। ਜੋ ਕਿ ਅੱਜ ਸ਼ਾਮ 6 ਵਜੇ ਰਿਲੀਜ਼ ਹੋਵੇਗਾ।
ਜ਼ਿਕਰਯੋਗ ਹੈ ਕਿ ਫਿਲਮ 'ਸ਼ੇਰ ਬੱਗਾ' ਦੇ ਨਾਲ-ਨਾਲ ਐਮੀ ਵਿਰਕ ਆਪਣੀ ਫਿਲਮ 'ਸੌਂਕਣ ਸੌਂਕਣੇ' ਨੂੰ ਲੈ ਕੇ ਚਰਚਾ ਵਿੱਚ ਸਨ। ਇਸ ਫਿਲਮ ਵਿੱਚ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਹਾਲਾਂਕਿ ਇਸ ਫਿਲਮ ਨੇ ਸਿਰਫ 10 ਦਿਨਾਂ ਵਿੱਚ ਹੀ 40 ਕਰੋੜ ਤੋਂ ਵੱਧ ਦਾ ਆਂਕੜਾ ਪਾਰ ਕਰ ਲਿਆ। ਸਰਗੁਣ ਮਹਿਤਾ (Sargun Mehta) ਅਤੇ ਨਿਮਰਤ ਖਹਿਰਾ (Nimrat Khaira) ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਆਪਣੀ ਕਾਮੇਡੀ ਅਤੇ ਭਾਵੁਕ ਕਰ ਦੇਣ ਵਾਲੇ ਅੰਦਾਜ਼ ਨਾਲ ਦਰਸ਼ਕਾਂ ਦਾ ਖੂਬ ਪਿਆਰ ਲੁੱਟਿਆ।