RRR ਨੇ ਹਾਲੀਵੁੱਡ ਕ੍ਰਿਟਿਕਸ ਐਸੋਸੀਏਸ਼ਨ ਅਵਾਰਡਸ ਯਾਨਿ HCA ਫਿਲਮ ਅਵਾਰਡਸ 2023 ਵਿੱਚ ਤਿੰਨ ਵੱਡੇ ਪੁਰਸਕਾਰ ਜਿੱਤ ਕੇ ਇਤਿਹਾਸ ਰਚਿਆ ਹੈ। ਦੱਸ ਦੇਈਏ ਕਿ ਇਸ ਫਿਲਮ ਨੂੰ ਸਰਵੋਤਮ ਐਕਸ਼ਨ ਫਿਲਮ, ਸਰਵੋਤਮ ਸਟੰਟ, ਸਰਵੋਤਮ ਅੰਤਰਰਾਸ਼ਟਰੀ ਫਿਲਮ ਅਤੇ ਸਰਵੋਤਮ ਗੀਤ ਨਾਟੂ-ਨਾਟੂ ਲਈ ਐਚਸੀਏ ਫਿਲਮ ਅਵਾਰਡ ਦਿੱਤਾ ਗਿਆ ਹੈ। ਇਸ ਐਵਾਰਡ ਸਮਾਰੋਹ 'ਚ ਫਿਲਮ ਨਿਰਦੇਸ਼ਕ ਰਾਜਾਮੌਲੀ ਅਤੇ ਮੈਗਾ ਪਾਵਰ ਸਟਾਰ ਰਾਮ ਚਰਨ ਮੌਜੂਦ ਸਨ। ਇਸ ਦੌਰਾਨ ਫਿਲਮ ਨਿਰਦੇਸ਼ਕ ਵੱਲੋਂ ਸਪੀਚ ਵੀ ਦਿੱਤੀ ਗਈ।
ਇਸਦੇ ਨਾਲ ਹੀ ਦੱਸ ਦੇਈਏ ਕਿ HCA ਫਿਲਮ ਅਵਾਰਡਸ ਤੋਂ ਇਲਾਵਾ, RRR ਨੇ ਹਾਲੀਵੁੱਡ ਦੇ ਕ੍ਰਿਟਿਕਸ ਚੁਆਇਸ ਸੁਪਰ ਅਵਾਰਡਸ ਵਿੱਚ ਵੀ ਨਾਮਜ਼ਦਗੀਆਂ ਹਾਸਲ ਕੀਤੀਆਂ ਹਨ। ਇਸ ਦੌਰਾਨ ਆਰਆਰਆਰ ਨੂੰ ਸਰਵੋਤਮ ਐਕਸ਼ਨ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਰਾਮ ਚਰਨ ਨੂੰ ਐਕਸ਼ਨ ਮੂਵੀ ਸ਼੍ਰੇਣੀ ਵਿੱਚ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸਦੇ ਜੇਤੂਆਂ ਦਾ ਐਲਾਨ 16 ਮਾਰਚ ਨੂੰ ਕੀਤਾ ਜਾਵੇਗਾ। ਹਾਲਾਂਕਿ 12 ਮਾਰਚ ਨੂੰ ਆਸਕਰ 2023 ਵਿੱਚ ਫਿਲਮ ਕੀ ਜਲਵਾ ਦਿਖਾਉਂਦੀ ਹੈ ਇਹ ਦੇਖਣਾ ਦਿਲਚਸਪ ਰਹੇਗਾ।