ਬਾਲੀਵੁੱਡ ਗਾਇਕ ਅਰਿਜੀਤ ਸਿੰਘ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਇੱਕ ਅਜਿਹਾ ਬਾਲੀਵੁੱਡ ਸਟਾਰ ਹੈ, ਜਿਸ ਨੇ ਆਪਣੀ ਆਵਾਜ਼ ਨਾਲ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਲੋਕ ਉਸ ਦੇ ਗੀਤਾਂ ਨੂੰ ਸੁਣਦੇ ਹੀ ਨਹੀਂ, ਸਗੋਂ ਦਿਲੋਂ ਮਹਿਸੂਸ ਵੀ ਕਰਦੇ ਹਨ। ਇਸ ਦੌਰਾਨ ਅਰਿਜੀਤ ਸਿੰਘ ਦੇ ਫੈਨਜ਼ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਅਰਿਜੀਤ ਸਿੰਘ ਜਲਦ ਹੀ ਚੰਡੀਗੜ੍ਹ 'ਚ ਆਪਣਾ ਲਾਈਵ ਕੰਸਰਟ ਆਯੋਜਿਤ ਕਰਨ ਜਾ ਰਹੇ ਹਨ। ਇਹ ਲਾਈਵ ਕੰਸਰਟ 27 ਮਈ 2023 ਨੂੰ ਹੋਣ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਲਾਈਵ ਕੰਸਰਟ ਚੰਡੀਗੜ੍ਹ ਦੇ ਸੈਕਟਰ 34 ਐਗਜ਼ੀਬਿਸ਼ਨ ਗਰਾਊਂਡ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਗਾਇਕ ਆਪਣੀ ਆਵਾਜ਼ ਨਾਲ ਰੌਣਕਾਂ ਲਾਉਣ ਜਾ ਰਹੇ ਹਨ। ਚੰਡੀਗੜ੍ਹ 'ਚ ਲਾਈਵ ਕੰਸਰਟ ਦੀ ਜਾਣਕਾਰੀ ਗਾਇਕ ਨੇ ਆਪਣੇ ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਹੈ। ਅਰਿਜੀਤ ਸਿੰਘ ਦੇ ਸ਼ੋਅ ਲਈ ਤੁਸੀਂ ਆਨਲਾਈਨ ਟਿਕਟਾਂ ਖਰੀਦ ਸਕਦੇ ਹੋ। ਦੱਸ ਦਈਏ ਕਿ ਚੰਡੀਗੜ੍ਹ 'ਚ ਗਾਇਕ ਦਾ ਇਹ ਪਹਿਲਾਂ ਸ਼ੋਅ ਨਹੀਂ ਹੈ। ਇਸ ਤੋਂ ਪਹਿਲਾਂ 2018 'ਚ ਵੀ ਅਰਿਜੀਤ ਸਿੰਘ ਨੇ ਲਾਈਵ ਕੰਸਰਟ ਕੀਤਾ ਸੀ।