ਆਥੀਆ ਸ਼ੈਟੀ ਦਾ ਜਨਮ 5 ਨਵੰਬਰ 1992 ਨੂੰ ਮਸ਼ਹੂਰ ਫਿਲਮ ਅਭਿਨੇਤਾ ਸੁਨੀਲ ਸ਼ੈਟੀ ਅਤੇ ਮਾਨਾ ਸ਼ੈੱਟੀ ਦੇ ਘਰ ਹੋਇਆ। ਆਥੀਆ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ 'ਚ ਕੀਤੀ। ਫਿਲਮਾਂ ਵਿੱਚ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਸਨੇ ਨਿਊਯਾਰਕ ਫਿਲਮ ਅਕੈਡਮੀ ਵਿੱਚ ਪੜ੍ਹਾਈ ਕੀਤੀ। (ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ) ਸੁਨੀਲ ਸ਼ੈੱਟੀ ਦੇ ਕਾਰਨ ਆਥੀਆ ਨੇ ਫਿਲਮੀ ਦੁਨੀਆ ਵਿੱਚ ਕਦਮ ਰੱਖਿਆ। ਸਾਲ 2005 ਵਿੱਚ, ਉਸਨੇ ਨਿਖਿਲ ਅਡਵਾਨੀ ਦੀ ਫਿਲਮ 'ਹੀਰੋ' ਨਾਲ ਫਿਲਮ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ। (ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ) ਆਥੀਆ ਨੂੰ ਪਹਿਲੀ ਫਿਲਮ ਤੋਂ ਇੰਨਾ ਵਧੀਆ ਰਿਸਪਾਂਸ ਨਹੀਂ ਮਿਲਿਆ। ਇਸ ਤੋਂ ਬਾਅਦ ਉਹ 'ਮੁਬਾਰਕਾਂ' ਅਤੇ 'ਮੋਤੀਚੂਰ ਚਕਨਾਚੂਰ' 'ਚ ਨਜ਼ਰ ਆਈ। ਆਥੀਆ ਨੇ ਦੋਵਾਂ ਫਿਲਮਾਂ ਲਈ ਕਾਫੀ ਮਿਹਨਤ ਕੀਤੀ ਪਰ ਫਿਲਮਾਂ ਨੂੰ ਸਫਲਤਾ ਨਹੀਂ ਮਿਲੀ। ਜਾਣਕਾਰੀ ਮੁਤਾਬਕ ਹੁਣ ਉਹ ਫੁੱਟਬਾਲ 'ਤੇ ਬਣੀ ਫਿਲਮ 'ਚ ਕੰਮ ਕਰ ਰਹੀ ਹੈ।(ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂ ਲੰਬੇ ਸਮੇਂ ਤੋਂ ਕ੍ਰਿਕਟਰ ਕੇ.ਐੱਲ ਰਾਹੁਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਰਾਹੀਂ ਰਾਹੁਲ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਅਕਸਰ ਮਿਲਣ ਲੱਗੇ। ਸ਼ੁਰੂਆਤੀ ਦੌਰ 'ਚ ਆਥੀਆ ਅਤੇ ਰਾਹੁਲ ਨੇ ਆਪਣੇ ਰਿਸ਼ਤੇ ਨੂੰ ਸਭ ਤੋਂ ਲੁੱਕਾ ਕੇ ਰੱਖਿਆ ਸੀ। ਪਰ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਆਉਂਦੀਆਂ ਰਹੀਆਂ। ਇਸ ਤੋਂ ਬਾਅਦ ਪਿਛਲੇ ਸਾਲ ਇਕ-ਦੂਜੇ ਦੇ ਜਨਮਦਿਨ 'ਤੇ ਦੋਵਾਂ ਦਾ ਪਿਆਰ ਸਭ ਦੇ ਸਾਹਮਣੇ ਆਇਆ ਸੀ।(ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ) ਪਿਛਲੇ ਸਾਲ ਨਵੰਬਰ 'ਚ ਕੇਐੱਲ ਰਾਹੁਲ ਨੇ ਆਪਣੇ ਇੰਸਟਾਗ੍ਰਾਮ 'ਤੇ ਆਥੀਆ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ 'ਹੈਪੀ ਬਰਥਡੇ ਮਾਈ ਲਵ'।(ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ) ਆਥੀਆ ਅਕਸਰ ਆਪਣੀਆਂ ਅਤੇ ਰਾਹੁਲ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਆਥੀਆ ਕਈ ਵਾਰ ਕੇਐੱਲ ਰਾਹੁਲ ਨਾਲ ਕ੍ਰਿਕਟ ਟੂਰ 'ਤੇ ਜਾ ਚੁੱਕੀ ਹੈ। ਇਹ ਜੋੜੀ ਅਹਾਨ ਸ਼ੈੱਟੀ ਦੀ ਫਿਲਮ 'ਟਡਪ' ਦੀ ਸਕ੍ਰੀਨਿੰਗ 'ਤੇ ਵੀ ਇਕੱਠੇ ਨਜ਼ਰ ਆਏ ਸੀ। (ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ) ਖਬਰ ਹੈ ਕਿ ਸੁਨੀਲ ਸ਼ੈੱਟੀ ਚਾਹੁੰਦੇ ਹਨ ਕਿ ਬੇਟੀ ਆਥੀਆ ਆਪਣੇ ਰਿਸ਼ਤੇ ਨੂੰ ਇਕ ਕਦਮ ਅੱਗੇ ਲੈ ਕੇ ਰਾਹੁਲ ਨਾਲ ਵਿਆਹ ਕਰੇ। ਦੋਵਾਂ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖੁਸ਼ ਹਨ ਅਤੇ ਚਾਹੁੰਦੇ ਹਨ ਕਿ ਦੋਵੇਂ ਜਲਦੀ ਵਿਆਹ ਕਰ ਲੈਣ। (ਫੋਟੋ ਕ੍ਰੈਡਿਟ: ਆਥੀਆ ਸ਼ੈੱਟੀ ਇੰਸਟਾਗ੍ਰਾਮ)