Babbu Maan Birthday Special: ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਪੰਜਾਬੀ ਗਾਇਕ ਅਤੇ ਅਦਾਕਾਰ, ਲੇਖਕ ਅਤੇ ਫਿਲਮਕਾਰ ਬੱਬੂ ਮਾਨ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦਾ ਜਨਮ 29 ਮਾਰਚ 1975 ਨੂੰ ਹੋਇਆ। ਤਾਂ ਆਓ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਗਾਇਕ ਅਤੇ ਅਦਾਕਾਰ ਦੇ ਨਾਲ ਜੁੜੀਆਂ ਕੁੱਝ ਖਾਸ ਗੱਲਾਂ। (ਸੰਕੇਤਕ ਫੋਟੋ)
ਇਸਦੇ ਨਾਲ ਹੀ ਬੱਬੂ ਮਾਨ ਨੇ ਪੰਜਾਬੀ ਫਿਲਮਾਂ ਵਾਘਾ ਅਤੇ ਦਿਲ ਤੈਨੂ ਕਰਦਾ ਏ ਪਿਆਰ ਲਈ ਆਪਣੀ ਆਵਾਜ਼ ਦਿੱਤੀ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਕ੍ਰੂਕ, ਸਾਹਿਬ, ਬੀਬੀ ਔਰ ਗੈਂਗਸਟਰ ਅਤੇ ਟੀਟੋ ਐਮ.ਬੀ.ਏ ਆਦਿ ਵਿੱਚ ਵੀ ਖਾਸ ਭੂਮਿਕਾ ਨਿਭਾਈ। ਆਪਣੀ ਗਾਇਕੀ ਦੇ ਨਾਲ-ਨਾਲ ਬੱਬੂ ਮਾਨ ਨੇ ਅਦਾਕਾਰੀ ਨਾਲ ਵੀ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ। 2014 ਵਿੱਚ ਮਾਨ ਨੇ ਚਾਰ ਵਿਸ਼ਵ ਸੰਗੀਤ ਪੁਰਸਕਾਰ ਜਿੱਤੇ। ਇਸ ਤੋਂ ਇਲਾਵਾ ਵਿਸ਼ਵ ਦਾ ਸਰਵੋਤਮ ਭਾਰਤੀ ਮਰਦ ਕਲਾਕਾਰ, ਦੁਨੀਆ ਦਾ ਸਰਬੋਤਮ ਭਾਰਤੀ ਮਨੋਰੰਜਨ ਅਤੇ ਸੰਸਾਰ ਦੀ ਬੇਸਟ ਇੰਡੀਅਨ ਐਲਬਮ, ਤਲਾਸ਼ ਇਨ ਸਰਚ ਆਫ ਸੋਲ ਆਦਿ ਕਈ ਇਨਾਮ ਆਪਣੇ ਨਾਮ ਕੀਤੇ। (ਸੰਕੇਤਕ ਫੋਟੋ)
ਵਰਕ ਫਰੰਟ ਦੀ ਗੱਲ ਕਰਿਏ ਤਾਂ ਬੱਬੂ ਮਾਨ ਏਸ਼ੀਆ, ਆਸਟ੍ਰੇਲੀਆ, ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਬ ਵਿੱਚ ਬਹੁਤ ਵੱਡੇ ਪੱਧਰ ਦੇ ਸ਼ੋਅ ਕੀਤੇ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਫੈਨਜ਼ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਹਨ। ਹਾਲ ਹੀ ਚ ਉਨ੍ਹਾਂ ਨੇ ਫੈਨਜ਼ ਲਈ ਕਈ ਨਵੇਂ ਗੀਤ ਰਿਲੀਜ਼ ਕੀਤੇ ਹਨ ਜਿਸ ਵਿੱਚ ਮਹਫਿਲ, ਪਾਗਲ ਸ਼ਾਇਰ, ਮੁੱਲਾਪੁਰ ਦਾਖਾ, ਹਵਾ, ਕਾਲਾ ਕੁੜਤਾ ਅਦਬ ਪੰਜਾਬੀ 2 ਰਿਲੀਜ਼ ਕੀਤਾ। ਬੱਬੂ ਮਾਨ ਦੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। (ਸੰਕੇਤਕ ਫੋਟੋ)