Nita Mukesh Ambani Cultural Center opening ceremony: ਬਾਲੀਵੁੱਡ ਦੇ ਲਗਭਗ ਸਾਰੇ ਵੱਡੇ ਸਿਤਾਰਿਆਂ ਨੇ 'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' (NMACC) ਦੇ ਸ਼ਾਨਦਾਰ ਉਦਘਾਟਨੀ ਸਮਾਰੋਹ 'ਚ ਪਹੁੰਚ ਆਪਣਾ ਜੌਹਰ ਦਿਖਾਇਆ। ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਦੇ ਨਾਲ ਹਾਲੀਵੁੱਡ ਤੋਂ ਇਸ ਈਵੈਂਟ 'ਚ ਪਹੁੰਚੀ, ਉਥੇ ਹੀ ਬਾਲੀਵੁੱਡ ਦੀ ਪਾਵਰ ਕਪਲ ਦੀਪਿਕਾ-ਰਣਵੀਰ ਅਤੇ ਸਿਧਾਰਥ-ਕਿਆਰਾ ਵੀ ਇਸ ਈਵੈਂਟ 'ਚ ਨਜ਼ਰ ਆਏ। ਇਸ ਵਾਰ ਸਲਮਾਨ ਖਾਨ ਆਪਣੇ ਨਾਲ ਨਹੀਂ ਸਗੋਂ ਸ਼ਾਹਰੁਖ ਖਾਨ ਦੇ ਪਰਿਵਾਰ ਨਾਲ ਪੋਜ਼ ਦਿੰਦੇ ਨਜ਼ਰ ਆਏ। (ਫੋਟੋ ਕ੍ਰੈਡਿਟ: ਵਿਰਲ ਭਿਆਨੀ)