Saunkan Saunkne Box Office Collection: ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk), ਸਰਗੁਣ ਮਹਿਤਾ (Sargun Mehta) ਅਤੇ ਨਿਮਰਤ ਖਹਿਰਾ (Nimrat Khaira) ਦੀ ਫਿਲਮ 'ਸੌਂਕਣ ਸੌਂਕਣੇ' (Saunkan Saunkne) ਸਿਨੇਮਾਘਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਦੀ ਜੋੜੀ ਨੂੰ ਬਾੱਕਸ ਆਫਿਸ ਤੇ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ ਦੀ ਲਵ ਕੈਮਿਸਟਰੀ ਨੂੰ ਦੇਖਣ ਲਈ ਕਈ ਦਰਸ਼ਕ ਸਿਨੇਮਾਘਰਾਂ ਦਾ ਰੁੱਖ ਕਰ ਰਹੇ ਹਨ। ਐਮੀ, ਸਰਗੁਣ ਅਤੇ ਨਿਮਰਤ ਦੀ ਜੋੜੀ ਨੇ ਕੁਝ ਹੀ ਦਿਨ੍ਹਾਂ ਵਿੱਚ 18 ਕਰੋੜ ਤੋਂ ਪਾਰ ਦੀ ਕਮਾਈ ਕਰ ਲਈ ਹੈ।
ਸਰਗੁਣ ਮਹਿਤਾ ਨੇ ਫਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਧੰਨਵਾਦ ਫਿਲਮ ਨੂੰ ਇੰਨਾ ਪਿਆਰ ਦੇਣ ਲਈ। ਇਸ ਤੋਂ ਇਲਾਵਾ ਨਿਮਰਤ ਖਹਿਰਾ ਨੇ ਵੀ ਪੋਸਟ ਸਾਂਝਾ ਕਰਦੇ ਹੋਏ ਲਿਖਿਆ- ਵਧਾਈਆਂ ਸਾਰੀ ਟੀਮ ਨੂੰ ਧੰਨਵਾਦ ਸਾਰੇ ਦਰਸ਼ਕਾਂ ਦਾ ♥️♥️. ਫਿਲਮ ਨੇ ਇੱਕ ਹਫ਼ਤੇ ਦੇ ਵਿੱਚ 18 ਕਰੋੜ ਤੋਂ ਪਾਰ ਦੀ ਕਮਾਈ ਕਰ ਲਈ ਹੈ। ਆਉਣ ਵਾਲੇ ਦਿਨਾਂ ਵਿੱਚ ਫਿਲਮ ਕੀ ਕਮਾਲ ਦਿਖਾਏਗੀ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਜ਼ਿਕਰਯੋਗ ਹੈ ਕਿ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ਨੇ ਕੁਝ ਹੀ ਦਿਨਾਂ ਵਿੱਚ ਵੱਡੀ ਕਮਾਈ ਕੀਤੀ ਹੈ। ‘ਸੌਂਕਣ ਸੌਂਕਣੇ’ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ।