ਕਾਮੇਡੀਅਨ ਭਾਰਤੀ ਸਿੰਘ (Bharti Singh) ਦੇ ਘਰ ਇਸ ਹਫਤੇ ਦੀ ਸ਼ੁਰੂਆਤ ਨਵੀਂ ਖੁਸ਼ੀ ਨਾਲ ਹੋਈ। ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਉਹ ਮਾਂ ਬਣੀ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ (Harsh Limbachiyaa ) ਨੂੰ ਵੀ ਪਿਤਾ ਬਣਨ ਦੀ ਖੁਸ਼ੀ ਮਿਲੀ। ਉਨ੍ਹਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਬੇਟੇ ਨੂੰ ਜਨਮ ਦਿੱਤਾ। ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ (Bharti Singh Discharged from Hospital) ਦੇ ਦਿੱਤੀ ਗਈ ਹੈ। ਹਰਸ਼ ਅਤੇ ਭਾਰਤੀ ਦੋਵੇਂ ਆਪਣੀ ਛੋਟੀ ਰਾਜਕੁਮਾਰ ਨਾਲ ਘਰ ਪਹੁੰਚ ਗਏ ਹਨ।