Jaswinder Bhalla Birthday Special: ਪੰਜਾਬੀ ਫਿਲਮ ਇੰਡਸਟਰੀ (Punjabi film industry) ਦੇ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ (Jaswinder Bhalla) ਦੇ ਨਾਮ ਤੋਂ ਅੱਜ ਬੱਚਾ-ਬੱਚਾ ਜਾਣੂ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੁਆਰਾ ਨਿਭਾਏ ਜਾਣ ਵਾਲੇ ਨਵੇਂ-ਨਵੇਂ ਕਿਰਦਾਰ, ਲੋਟ-ਪੋਟ ਕਰਨ ਵਾਲੀਆਂ ਗੱਲਾਂ, ਚਾਚੇ ਚਤਰੇ ਦਾ ਕਿਰਦਾਰ ਅੱਜ ਵੀ ਦਰਸ਼ਕ ਦੇਖਣਾ ਅਤੇ ਸੁਣਨਾ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅੱਜ ਜਸਵਿੰਦਰ ਭੱਲਾ ਆਪਣਾ 62ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਤੇ ਅਸੀ ਤੁਹਾਨੂੰ ਦੱਸਾਂਗੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ।
ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਐਸ.ਸੀ. ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ M.Sc, ਅਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ ਤੋਂ Ph.D. ਕੀਤੀ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਪੀਏਯੂ ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੀਤੀ ਸੀ, ਅਤੇ 31 ਮਈ 2020 ਨੂੰ ਜਦੋਂ ਉਹ ਸਰਗਰਮ ਸੇਵਾ ਤੋਂ ਸੇਵਾਮੁਕਤ ਹੋਏ ਸੀ ਤਾਂ ਉਹ ਪਸਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਨਿਭਾ ਰਿਹਾ ਸੀ।
ਕਾਮੇਡੀਅਨ ਜਸਵਿੰਦਰ ਭੱਲਾ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ ਤੇ ਵੱਖਰੀ ਸ਼ਾਪ ਛੱਡਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਨੇ ਇੰਡਸਟਰੀ ਦੇ ਕਈ ਨਾਮੀ ਸਿਤਾਰਿਆਂ ਨਾਲ ਕੰਮ ਕੀਤਾ। ਜਸਵਿੰਦਰ ਭੱਲਾ ਨੇ ਸਰਦਾਰ ਜੀ, ਕੈਰੀ ਆਨ ਜੱਟਾ, ਮੈਰਿਜ ਪੈਲਿਸ, ਰੰਗਲੇ, ਮਾਹੌਲ ਠੀਕ ਹੈ, ਜੱਟ ਐਂਡ ਜੂਲੀਅਟ, ਵਿਸਾਖੀ ਲਿਸਟ, ਲਕੀ ਦੀ ਅਨਲਕੀ ਸਟੋਰੀ ਵਰਗੀਆਂ ਕਾਮੇਡੀ ਫਿਲਮਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਿਆ।
ਵਰਕਫਰੰਟ ਦੀ ਗੱਲ ਕਰਿਏ ਤਾਂ ਜਸਵਿੰਦਰ ਭੱਲਾ ਇੰਨੀਂ ਦਿਨੀਂ ਕੀ ਬਣੂ ਪੁਨਿਆ ਦਾ (Ki Banu Punia Da) ਓਟੀਟੀ ਸੀਰੀਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਵਿੱਚ ਉਨ੍ਹਾਂ ਨਾਲ ਸਮੀਪ ਕੰਗ, ਪੰਜਾਬੀ ਗਾਇਕ ਬੱਬਲ ਰਾਏ (Babbal Rai) ਅਤੇ ਹੋਰ ਵੀ ਕਈ ਕਲਾਕਾਰ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਇਸ ਕਾਮੇਡੀ ਸੀਰੀਜ਼ ਨੂੰ ਪ੍ਰਸ਼ੰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ।