Time 100 Impact Award: ਦੀਪਿਕਾ ਪਾਦੁਕੋਣ ਦਾ ਨਾਂ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਹ ਆਪਣੀ ਦਮਦਾਰ ਅਦਾਕਾਰੀ ਨਾਲ ਦੁਨੀਆ ਭਰ 'ਚ ਆਪਣੀ ਜ਼ਬਰਦਸਤ ਪਛਾਣ ਬਣਾਉਣ 'ਚ ਸਫਲ ਰਹੀ ਹੈ। 36 ਸਾਲਾ ਦੀਪਿਕਾ ਪਾਦੁਕੋਣ ਨੇ ਆਪਣੇ 16 ਸਾਲ ਦੇ ਫਿਲਮੀ ਕਰੀਅਰ 'ਚ ਨਾ ਸਿਰਫ ਬਾਲੀਵੁੱਡ ਸਗੋਂ ਹਾਲੀਵੁੱਡ 'ਚ ਵੀ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਦੀਪਿਕਾ ਪਾਦੂਕੋਣ ਨੂੰ 'ਟਾਈਮ 100 ਇਮਪੈਕਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। (ਫੋਟੋ ਕ੍ਰੈਡਿਟ: Instagram @deepikapadukone)