ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਸਮੇਤ ਕਈ ਬਾਲੀਵੁੱਡ ਅਤੇ ਟੀਵੀ ਸਿਤਾਰਿਆਂ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਹਿੱਸਾ ਲਿਆ। ਦੀਪਿਕਾ ਪਾਦੁਕੋਣ ਕਾਨਸ ਫਿਲਮ ਫੈਸਟੀਵਲ ਦੇ ਜਿਊਰੀ ਮੈਂਬਰਾਂ ਵਿੱਚ ਸ਼ਾਮਲ ਹੋਈ। ਕਾਨਸ ਫਿਲਮ ਫੈਸਟੀਵਲ ਤੋਂ ਉਸ ਦੇ ਇਕ ਤੋਂ ਵਧ ਕੇ ਇਕ ਲੁੱਕ ਸਾਹਮਣੇ ਆਏ ਹਨ। ਹੁਣ ਦੀਪਿਕਾ ਪਾਦੂਕੋਣ ਫਰਾਂਸ ਦੀਆਂ ਸੜਕਾਂ 'ਤੇ ਕੂਲ ਅੰਦਾਜ਼ 'ਚ ਨਜ਼ਰ ਆਈ। ਦੀਪਿਕਾ ਪਾਦੁਕੋਣ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ। (ਫੋਟੋ ਕ੍ਰੈਡਿਟ: deepikapadukone/instagram)