ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਸ਼ੋਅ 'ਦਿਲ ਦੀਆਂ ਗੱਲਾਂ - 2' (Dil Diyan Gallan Season 2) ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਿਸ ਦੇ ਹਰ ਐਪੀਸੋਡ ਵਿੱਚ ਇੰਡਸਟਰੀ ਦੇ ਕਈ ਮਸ਼ਹੂਰ ਸਿਤਾਰੇ ਸ਼ਿਰਕਤ ਕਰਦੇ ਹਨ। ਇਸ ਦੌਰਾਨ ਸੋਨਮ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹੈ। ਹਾਲ ਹੀ ਵਿੱਚ ਮਾਸਟਰ ਸਲੀਮ (Master Saleem) ਅਤੇ ਜੀ ਖਾਨ (G Khan) ਇਸ ਸ਼ੋਅ ਦਾ ਹਿੱਸਾ ਬਣੇ।
ਫ਼ਿਲਮਾਂ ਤੋਂ ਇਲਾਵਾ ਸੋਨਮ ਬਾਜਵਾ ਦੇ ਟੀਵੀ ਸ਼ੋਅ 'ਦਿਲ ਦੀਆਂ ਗੱਲਾਂ' ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਸੀ। ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਮਾਸਟਰ ਸਲੀਮ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਦਿਲ ਦੀਆਂ ਗੱਲਾਂ ਸ਼ੂਟ Done ✅ @sonambajwa ਬਹੁਤ ਹੀ ਪਿਆਰੀ ਰੂਹ ਤੇ ਨੇਕ ਦਿਲ ਇਨਸਾਨ...ਬਾਬਾ ਜੀ ਚੜ੍ਹਦੀ ਕਲਾ ਵਿੱਚ ਰੱਖੇ @gkhan @zeepunjabi_off