'ਬਿੱਗ ਬੌਸ ਓਟੀਟੀ ਵਿਨਰ' ਦਿਵਿਆ ਅਗਰਵਾਲ ਨੇ ਇੱਕ ਦਿਨ ਪਹਿਲਾਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣਾ 30ਵਾਂ ਜਨਮਦਿਨ ਮਨਾਇਆ। ਉਸ ਨੇ ਇਸ ਖਾਸ ਦਿਵਸ 'ਤੇ ਇਕ ਸ਼ਾਨਦਾਰ ਜਨਮਦਿਨ ਪਾਰਟੀ ਦਾ ਆਯੋਜਨ ਕੀਤਾ। ਇਸ ਵਿੱਚ ਉਸਦੇ ਕੁਝ ਉੱਦਮੀ ਦੋਸਤਾਂ ਨੇ ਵੀ ਹਿੱਸਾ ਲਿਆ। ਪਰ ਉਸਨੇ ਆਪਣੀ ਇੰਸਟਾਗ੍ਰਾਮ ਪੋਸਟ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਹੋ ਚੁੱਕੀ ਹੈ।