ਮੁੰਬਈ (ਬਿਊਰੋ)- ਸ਼ੋਅ 'ਤਾਰਕ ਮਹਿਤਾ ਕਾ ਉਲਟ ਚਸ਼ਮਾ' (Taarak Mehta Ka Ooltah Chashmah) ਦੀ 'ਬਬੀਤਾ ਜੀ' (Babita Ji) ਯਾਨੀ ਮੁਨਮੁਨ ਦੱਤਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ 'ਚ ਹੈ। ਕਦੇ ਬਿੱਗ ਬੌਸ 15 ਵਿੱਚ ਉਸਦੀ ਮੌਜੂਦਗੀ ਅਤੇ ਕਦੇ ਵੱਖ-ਵੱਖ ਵਿਵਾਦਾਂ ਵਿੱਚ ਘਿਰੀ ਮੁਨਮੁਨ ਦੱਤਾ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ, ਮੁਨਮੁਨ ਦੱਤਾ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ਹਿਸਾਰ ਦੀ ਐਸਸੀ-ਐਸਟੀ ਐਕਟ (SC-ST Act) ਦੇ ਤਹਿਤ ਸਥਾਪਤ ਵਿਸ਼ੇਸ਼ ਅਦਾਲਤ (Special Court) ਦੇ ਜੱਜ ਅਜੇ ਤੇਵਤੀਆ (Ajay tevtiya) ਨੇ ਖਾਰਜ ਕਰ ਦਿੱਤੀ ਹੈ। ਪਰ ਇਨ੍ਹਾਂ ਖਬਰਾਂ ਵਿਚਾਲੇ ਉਨ੍ਹਾਂ ਦਾ ਲੇਟੈਸਟ ਲੁੱਕ ਵੀ ਚਰਚਾ 'ਚ ਹੈ। (ਫੋਟੋ ਕ੍ਰੈਡਿਟ: Instagram: @mmoonstar)