ਸੰਨੀ ਦਿਓਲ ਨੇ ਸੋਸ਼ਲ ਅਕਾਊਂਟ ਰਾਹੀਂ 'ਗਦਰ 2' ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਫਿਲਮ 22 ਸਾਲ ਬਾਅਦ 9 ਜੂਨ ਨੂੰ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਇਸ ਦੇ ਨਾਲ ਉਨ੍ਹਾਂ ਲਿਖਿਆ, 'ਉਹੀ ਪਿਆਰ, ਉਹੀ ਕਹਾਣੀ, ਪਰ ਇਸ ਵਾਰ ਅਹਿਸਾਸ ਵੱਖਰਾ ਹੋਵੇਗਾ'। ਸੰਨੀ ਨੇ ਦੱਸਿਆ ਕਿ ਇਸ ਦਾ ਟ੍ਰੇਲਰ ਵੀ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਸੰਨੀ ਦੀ ਇਸ ਖਬਰ ਤੋਂ ਬਾਅਦ ਲੋਕਾਂ 'ਚ ਫਿਲਮ ਨੂੰ ਲੈ ਕੇ ਉਤਸ਼ਾਹ ਵਧ ਗਿਆ ਹੈ। (sunny deol/instagram)