ਗੰਗੂਬਾਈ ਕਾਠੀਆਵਾੜੀ (Gangubai Kathiawadi) ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਕੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਫਿਲਮ ਮੁੰਬਈ ਦੀ ਮਾਫੀਆ ਕੁਈਨ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਆਲੀਆ ਭੱਟ ਮੁੱਖ ਭੂਮਿਕਾ 'ਚ ਹੈ। ਟ੍ਰੇਲਰ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫਿਲਮ 'ਚ ਆਲੀਆ ਭੱਟ, ਅਜੇ ਦੇਵਗਨ ਦੇ ਨਾਲ ਸੀਮਾ ਪਾਹਵਾ, ਹੁਮਾ ਕੁਰੈਸ਼ੀ, ਸ਼ਾਂਤਨੂ ਮਹੇਸ਼ਵਰੀ, ਵਿਜੇ ਰਾਜ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਫਿਲਮ 'ਚ ਅਦਾਕਾਰੀ ਦੀ ਖੂਬ ਚਰਚਾ ਹੋ ਰਹੀ ਹੈ।
ਆਲੀਆ ਭੱਟ ਨੇ (Alia Bhatt) ਪਹਿਲੀ ਵਾਰ ਗੰਗੂਬਾਈ ਕਾਠੀਆਵਾੜੀ ਦੇ ਜ਼ਰਿਏ ਸੰਜੇ ਲੀਲਾ ਭੰਸਾਲੀ ਨਾਲ ਕੰਮ ਕੀਤਾ ਹੈ। ਆਲੀਆ ਨੇ ਪਹਿਲਾਂ ਦੱਸਿਆ ਸੀ ਕਿ ਉਹ 9 ਸਾਲ ਦੀ ਉਮਰ ਤੋਂ ਹੀ ਸੰਜੇ ਸਾਹਿਬ ਨਾਲ ਕੰਮ ਕਰਨਾ ਚਾਹੁੰਦੀ ਸੀ ਪਰ ਫਿਰ ਇਹ ਇੱਛਾ ਪੂਰੀ ਨਹੀਂ ਹੋ ਸਕੀ। ਫਿਲਮ 'ਚ ਆਲੀਆ ਇਕ ਦਮਦਾਰ ਕਿਰਦਾਰ 'ਚ ਹੈ। ਖਬਰਾਂ ਮੁਤਾਬਕ ਇਸ ਕਿਰਦਾਰ ਲਈ ਉਸ ਨੇ 20 ਕਰੋੜ ਰੁਪਏ ਦੀ ਮੋਟੀ ਫੀਸ ਲਈ ਹੈ।