ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਗੂਗਲ ਵੱਲੋਂ ਜਾਰੀ ਟਾਪ-10 ਸੈਲੀਬ੍ਰਿਟੀਜ਼ ਦੀ ਲਿਸਟ 'ਚ ਨੀਰਜ ਚੋਪੜਾ ਟਾਪ 'ਤੇ ਹੈ, ਪਰ ਦੂਜੇ ਨੰਬਰ 'ਤੇ ਬਾਲੀਵੁੱਡ ਦੇ ਕਿੰਗ ਕਹੇ ਜਾਣ ਵਾਲੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਹਨ। ਹੈਰਾਨੀ ਦੀ ਗੱਲ ਹੈ ਕਿ ਸ਼ਾਹਰੁਖ ਦਾ ਨਾਂ ਟਾਪ-10 'ਚ ਨਹੀਂ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੂੰ ਵੀ ਸਭ ਤੋਂ ਜ਼ਿਆਦਾ ਲੋਕਾਂ ਨੇ ਗੂਗਲ 'ਤੇ ਸਰਚ ਕੀਤਾ ਹੈ। (ਫਾਈਲ ਫੋਟੋ)
ਸਾਲ 2021 'ਚ ਸਭ ਤੋਂ ਜ਼ਿਆਦਾ ਖੋਜ ਨੀਰਜ ਚੋਪੜਾ ਨੂੰ ਲੈ ਕੇ ਕੀਤੀ ਗਈ ਹੈ। ਉਹ ਸਿਖਰ 'ਤੇ ਹਨ। ਪਰ ਬਾਲੀਵੁੱਡ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਬਾਰੇ ਖੋਜ ਕੀਤੀ ਹੈ। ਡਰੱਗ ਮਾਮਲੇ ਤੋਂ ਬਾਅਦ ਆਰੀਅਨ ਖਾਨ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਟਾਪ ਟਨ ਦੀ ਸੂਚੀ 'ਚ ਨੀਰਜ ਚੋਪੜਾ ਤੋਂ ਬਾਅਦ ਆਰੀਅਨ ਦੂਜੇ ਨੰਬਰ 'ਤੇ ਹੈ। (ਫਾਈਲ ਫੋਟੋ)