ਅੱਜ ਹਿਮਾਂਸ਼ੀ ਖੁਰਾਣਾ ਦਾ ਜਨਮਦਿਨ ਹੈ। ਉਹ ਅੱਜ 30 ਸਾਲ ਦੀ ਹੋ ਗਈ ਹੈ। ਉਹ ਆਪਣਾ ਜਨਮਦਿਨ ਮਨਾਉਣ ਲਈ ਬੁਆਏਫ੍ਰੈਂਡ ਆਸਿਮ ਰਿਆਜ਼ ਨਾਲ ਯੂਕੇ ਛੁੱਟੀਆਂ 'ਤੇ ਹੈ। ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਛੁੱਟੀਆਂ ਦਾ ਆਨੰਦ ਮਨਾਉਂਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇਖ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਦੇ ਦਰਮਿਆਨ ਕਿੰਨਾਂ ਡੂੰਘਾ ਰਿਸ਼ਤਾ ਹੈ। ਇਨ੍ਹਾਂ ਤਸਵੀਰਾਂ ਰਾਹੀਂ ਅਸੀਂ ਦੱਸ ਰਹੇ ਹਾਂ ਹਿਮਾਂਸ਼ੀ ਦੇ ਕਰੀਅਰ ਅਤੇ ਉਸ ਨਾਲ ਜੁੜੇ ਵਿਵਾਦਾਂ ਬਾਰੇ। (Picture Credit: Instagram @iamhimanshikhurana)
ਸੀ, ਦੋਵਾਂ ਦਾ ਝਗੜਾ ਪੰਜਾਬੀ ਇੰਡਸਟਰੀ ਵਿੱਚ ਕਾਫ਼ੀ ਸਮੇਂ ਤੱਕ ਭਖਦਾ ਮਸਲਾ ਬਣਿਆ ਰਿਹਾ ਸੀ। ਬਿੱਗ ਬੌਸ 13 ‘ਚ ਆਉਣ ਤੋਂ ਬਾਅਦ ਪੂਰੇ ਦੇਸ਼ ਨੂੰ ਇਹ ਪਤਾ ਲੱਗ ਗਿਆ ਸੀ ਕਿ ਦੋਵਾਂ ਵਿਚਾਲੇ ਜਾਨੀ ਦੁਸ਼ਮਨੀ ਹੈ, ਪਰ ਬਾਅਦ ‘ਚ ਹੌਲੀ ਹੌਲੀ ਇਨ੍ਹਾਂ ਦੋਵਾਂ ਦੇ ਰਿਸ਼ਤਿਆਂ ‘ਚ ਸੁਧਾਰ ਹੋਇਆ ਅਤੇ ਅੱਜ ਇਨ੍ਹਾਂ ਦੋਵਾਂ ਦੀ ਚੰਗੀ ਦੋਸਤੀ ਹੈ। (Picture Credit: Instagram @iamhimanshikhurana)