ਨਿਜੀ ਜਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਕਬੀਰ ਬੇਦੀ, ਬੇਟੀ ਤੋਂ 5 ਸਾਲ ਛੋਟੀ ਲੜਕੀ ਨਾਲ ਕੀਤਾ ਸੀ ਵਿਆਹ
ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਕਬੀਰ ਬੇਦੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ਤਾਜ ਮਹਿਲ ਤੋਂ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਚੇ ਧਾਗੇ, ਖੂਨ ਭਰੀ ਮਾਂਗ ਅਤੇ ਮੈਂ ਹੂੰ ਨਾ ਵਰਗੀਆਂ ਫਿਲਮਾਂ ‘ਚ ਵੀ ਸ਼ਾਨਦਾਰ ਐਕਟਿੰਗ ਕੀਤੀ ਹੈ।
-ਬਾਲੀਵੁੱਡ ਦਾ ਇਹ ਅਦਾਕਾਰ ਫਿਲਮਾਂ ਤੋਂ ਜਿਆਦਾ ਆਪਣੀ ਨਿਜੀ ਜਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦਾ ਹੈ। ਇਸਦਾ ਨਾਂ ਹੈ ਕਬੀਰ ਬੇਦੀ। ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਕਬੀਰ ਬੇਦੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ਤਾਜ ਮਹਿਲ ਤੋਂ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੱਚੇ ਧਾਗੇ, ਖੂਨ ਭਰੀ ਮਾਂਗ ਅਤੇ ਮੈਂ ਹੂੰ ਨਾ ਵਰਗੀਆਂ ਫਿਲਮਾਂ ‘ਚ ਵੀ ਸ਼ਾਨਦਾਰ ਐਕਟਿੰਗ ਕੀਤੀ ਹੈ।
ਕਬੀਰ ਆਪਣੀ ਲਵ ਲਾਈਫ ਨੂੰ ਲੈ ਕੇ ਹਮੇਸ਼ਾ ਖਬਰਾਂ ‘ਚ ਬਣੇ ਰਹਿੰਦੇ ਹਨ। 70 ਸਾਲ ਦੀ ਉਮਰ ‘ਚ ਆਪਣੀ ਬੇਟੀ ਦੀ ਉਮਰ ਦੀ ਲੜਕੀ ਨਾਲ ਵਿਆਹ ਕਰਾਉਣ ਦੇ ਕਾਰਨ ਵੀ ਉਨ੍ਹਾਂ ਦਾ ਨਾਂ ਕਾਫੀ ਚਰਚਾ ‘ਚ ਰਿਹਾ ਸੀ। ਇਸ ਤੋਂ ਇਲਾਵਾ ਮਸ਼ਹੂਰ ਅਦਾਕਾਰਾ ਪਰਵੀਨ ਬਾਬੀ ਦੇ ਨਾਲ ਉਨ੍ਹਾਂ ਦੇ ਸਬੰਧਾ ਨੇ ਵੀ ਕਾਫੀ ਲਾਇਮਲਾਈਟ ਇੱਕਠੀ ਕੀਤੀ ਸੀ।
ਕਬੀਰ ਬੇਦੀ ਨੇ ਆਪਣਾ ਪਹਿਲਾ ਵਿਆਹ ਓਡੀਸ਼ੀ ਡਾਂਸਰ ਪ੍ਰੋਤਿਮਾ ਗੌਰੀ ਬੇਦੀ ਨਾਲ ਕੀਤਾ ਸੀ। ਅਦਾਕਾਰਾ ਪੂਜਾ ਬੇਦੀ, ਪ੍ਰੋਤੀਮਾ ਅਤੇ ਕਬੀਰ ਦੀ ਹੀ ਬੇਟੀ ਹਨ। ਦੱਸ ਦਈਏ ਕਿ ਕੁਝ ਸਮਾਂ ਨਾਲ ਰਹਿਣ ਤੋਂ ਬਾਅਦ ਦੋਨਾਂ ‘ਚ ਤਲਾਕ ਹੋ ਗਿਆ ਸੀ।
ਆਪਣੀ ਪਹਿਲੀ ਪਤਨੀ ਤੋਂ ਅਲੱਗ ਹੋਣ ਤੋਂ ਬਾਅਦ ਕਬੀਰ ਦਾ ਨਾਂ ਬ੍ਰਿਟਿਸ਼ ਫੈਸ਼ਨ ਡਿਜਾਈਨਰ ਸੂਜੈਨ ਹਮਫ੍ਰੇਸ ਨਾਲ ਜੁੜਿਆ। ਅਫੇਅਰ ਤੋਂ ਕੁਝ ਦਿਨਾਂ ਬਾਅਦ ਦੋਨਾਂ ਨੇ ਵਿਆਹ ਕਰ ਲਿਆ, ਪਰ ਇਹ ਵਿਆਹ ਵੀ ਜਿਆਦਾ ਦੇਰ ਨਾ ਟਿਕ ਸਕਿਆ ਅਤੇ ਦੋਹਾਂ ਨੇ ਤਲਾਕ ਲੈ ਲਿਆ।
ਇਸ ਤੋਂ ਬਾਅਦ ਕਬੀਰ ਟੀਵੀ ਅਤੇ ਰੇਡੀਓ ਪ੍ਰੇਜੇਂਟਰ ਨਿੱਕੀ ਨਾਲ ਮਿਲੇ, ਜਿਸ ਤੋਂ ਬਾਅਦ ਸਾਲ 1992 ‘ਚ ਦੋਨਾਂ ਨੇ ਵਿਆਹ ਕਰ ਲਿਆ, ਪਰ ਬਾਕੀ ਦੇ 2 ਵਿਆਹ ਦੀ ਤਰਾਂ ਇਸ ਦਾ ਅੰਤ ਵੀ ਤਲਾਕ ਨਾਲ ਹੋਇਆ।
ਇਸ ਤੋਂ ਬਾਅਦ 70 ਸਾਲ ਦੀ ਉਮਰ ‘ਚ ਕਬੀਰ ਨੇ ਪਰਵੀਨ ਦੋਸਾਂਝ ਨਾਲ ਚੌਥਾ ਵਿਆਹ ਕੀਤਾ। ਪਰਵੀਨ ਇਕ ਟੀਵੀ ਨਿਰਮਾਤਾ ਹਨ। 10 ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2016 ‘ਚ ਦੋਨਾਂ ਨੇ ਵਿਆਹ ਕਰ ਲਿਆ। ਦੱਸ ਦਈਏ ਕਿ ਕਬੀਰ ਦੀ ਚੌਥੀ ਪਤਨੀ ਪਰਵੀਨ, ਕਬੀਰ ਦੀ ਬੇਟੀ ਪੂਜਾ ਤੋਂ 4 ਸਾਲ ਛੋਟੀ ਹੈ। ਉੱਥੇ ਇਸ ਵਿਆਹ ਤੋਂ ਬਾਅਦ ਖਬਰਾਂ ਆਈਆਂ ਸੀ ਕਿ ਕਬੀਰ ਅਤੇ ਪੂਜਾ ਦੇ ਰਿਸ਼ਤੇ ਖਰਾਬ ਹੋ ਗਏ ਸੀ।

























