ਇੰਡੀਅਨ-ਕੈਨੇਡੀਅਨ ਯੂਟਿਊਬਰ ਅਤੇ 'ਲੇਟ ਨਾਈਟ ਟਾਕ ਸ਼ੋਅ' ਦੀ ਮੇਜ਼ਬਾਨੀ ਲਿੱਲੀ ਸਿੰਘ ਨੇ ਗ੍ਰਾਮੀ ਅਵਾਰਡ 2021 ਦੇ ਰੈਡ ਕਾਰਪਟ ਸਮਾਰੋਹ ਵਿਚ ਹਿੱਸਾ ਲਿਆ। ਇਸ ਦੌਰਾਨ ਉਸਨੇ ‘ਮੈਂ ਕਿਸਾਨਾਂ ਨਾਲ ਹਾਂ’ ਲਿਖਿਆ ਵਿਸ਼ੇਸ਼ ਮਾਸਕ ਪਹਿਨਿਆਂ ਹੋਇਆ ਸੀ। ਉਨ੍ਹਾਂ ਨੇ ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕੀਤਾ। (Image courtesy - @lilly/Instagram)
ਸਵੀਡਨ ਦੀ ਜਲਵਾਯੂ ਕਾਰਕੁਨ ਗ੍ਰੇਟਾ ਥੰਬਰਗ, ਹਾਲੀਵੁੱਡ ਅਦਾਕਾਰਾ ਸੁਜ਼ਨ ਸਾਰੈਂਡਨ, ਯੂਐਸ ਵਕੀਲ ਅਤੇ ਯੂਐਸ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਦਾਕਾਰਾ ਅਮੰਡਾ ਸੇਰਨੀ, ਗਾਇਕਾ ਜੇ ਸੀਨ, ਡਾ ਜ਼ੀਅਸ ਅਤੇ ਬਾਲਗ ਫਿਲਮਾਂ ਦੀ ਸਾਬਕਾ ਅਦਾਕਾਰਾ ਮਿਆ ਖਲੀਫਾ ਨੇ ਵੀ ਅੰਦੋਲਨਕਾਰੀ ਕਿਸਾਨਾਂ ਦਾ ਸਮਰਥਨ ਕੀਤਾ ਹੈ। (Image courtesy - @lilly/Instagram)