ਮੁੰਬਈ :ਬਾਲੀਵੁੱਡ ਦੀ ਸਭ ਤੋਂ ਸੋਹਣੀ ਅਦਾਕਾਰਾ ਵਿੱਚੋਂ ਇੱਕ ਐਸ਼ਵਰੀਆ ਰਾਏ ਬੱਚਨ (Aishwarya Rai Bachchan) ਖੂਬਸੂਰਤੀ ਅਤੇ ਐਕਟਿੰਗ ਦੇ ਨਾਲ ਹੀ ਆਪਣੀ ਅਦਾ ਨਾਲ ਵੀ ਚਰਚਾ ਵਿੱਚ ਰਹਿੰਦੀ ਹੈ, ਪਰ ਇਨ੍ਹੀਂ ਦਿਨੀ ਉਹ ਇੱਕ ਵੱਖਰੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹੈ। ਦਰਅਸਲ, ਉਸ ਦੀ ਇੱਕ ਤਸਵੀਰ ਸੁਰਖੀਆਂ ਵਿੱਚ ਹੈ। ਫੋਟੋ ਵਿੱਚ ਐਸ਼ਵਰੀਆ (Aishwarya Rai) ਨਾਲ ਉਸਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ (Abhishek Bachchan) ਅਤੇ ਉਸਦੀ ਧੀ ਅਰਾਧਨਾ ਬੱਚਨ (Aaradhya Bachchan) ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਫੋਟੋਆਂ ਨੂੰ ਵੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਉਹ ਦੁਬਾਰਾ ਮਾਂ ਬਣਨ ਵਾਲੀ ਹੈ। (ਫੋਟੋ ਇੰਸਟਾਗ੍ਰਾਮ : @viralbhayani)