ਅੱਜ 12 ਦਸੰਬਰ ਨੂੰ (ਮੁਕੇਸ਼ ਅੰਬਾਨੀ) ਦੀ ਧੀ ਈਸ਼ਾ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਨਾਲ ਵਿਆਹ ਹੋ ਰਿਹਾ ਹੈ। ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ। ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ। ਇਹ ਵਿਆਹ ਮੁੰਬਈ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਵਿਚ ਹਨ। ਘਰ ਦੇ ਆਲੇ-ਦੁਵਾਲੇ ਲਾਈਟਾਂ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਨਾਲ ਸਜਾਇਆ ਗਿਆ ਹੈ। ਈਸ਼ਾ ਅਬਾਨੀ ਦੇ ਵਿਆਹ ਦਾ ਜਸ਼ਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਰਿਹਾ ਹੈ। ਅੰਬਾਨੀ ਪਰਿਵਾਰ ਪਹਿਲਾਂ ਈਸ਼ਾ-ਆਨੰਦ ਦੀ ਸੰਗੀਤ ਅਤੇ ਪਰੀ-ਵੈਡਿੰਗ ਫੰਕਸ਼ਨ ਉਦੈਪੁਰ ਵਿਖੇ ਆਯੋਜਿਤ ਕੀਤਾ ਸੀ।