Jass Manak: ਪੰਜਾਬੀ ਗਾਇਕ ਜੱਸ ਮਾਣਕ (Jass Manak) ਨੇ ਆਪਣੀ ਗਾਇਕੀ ਅਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਉਹ ਆਪਣੇ ਹਰ ਗੀਤ ਨਾਲ ਪ੍ਰਸ਼ੰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ। ਜੱਸ ਮਾਣਕ ਨੂੰ Prada, ਸੂਟ ਪੰਜਾਬੀ, ਲਹਿੰਗਾ, ਵਿਆਹ ਅਤੇ ਬੌਸ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਖਾਸ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੇ ਗੀਤ "ਲਹਿੰਗਾ" ਨੂੰ ਏਸ਼ੀਅਨ ਸੰਗੀਤ ਚਾਰਟਸ ਅਤੇ ਗਲੋਬਲ ਯੂਟਿਊਬ ਵੀਕਲੀ ਚਾਰਟਸ 'ਤੇ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ।