ਸਾਊਥ ਇੰਡੀਅਨ ਅਦਾਕਾਰਾ ਦੇ ਫੋਟੋਸ਼ੂਟ ਨੇ ਸੋਸ਼ਲ ਮੀਡੀਆ 'ਤੇ ਪਾਈਆਂ ਧਮਾਲਾਂ
ਅਦਾਕਾਰੀ ਤੋਂ ਇਲਾਵਾ ਦੱਖਣੀ ਭਾਰਤੀ ਅਦਾਕਾਰਾ ਰਾਏ ਲਕਸ਼ਮੀ ਆਪਣੀ ਖੂਬਸੂਰਤੀ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿਚ ਲਕਸ਼ਮੀ ਨੇ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਫੋਟੋਆਂ ਉਸਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।


ਰਾਏ ਲਕਸ਼ਮੀ ਆਪਣੇ ਆਕਰਸ਼ਕ ਅੰਦਾਜ਼ ਨਾਲ ਬਾਲੀਵੁੱਡ ਦੀਆਂ ਸਾਰੀਆਂ ਅਭਿਨੇਤਰੀਆਂ ਦਾ ਮੁਕਾਬਲਾ ਕਰਦੀ ਹੈ। ਹਾਲ ਵਿਚ ਉਨ੍ਹਾਂ ਆਪਣਾ ਤਾਜ਼ਾ ਫੋਟੋਸ਼ੂਟ ਕਰਵਾਇਆ ਹੈ। ਦੱਸ ਦੇਈਏ ਕਿ ਰਾਏ ਲਕਸ਼ਮੀ ਦਾ ਨਾਮ ਮਹਿੰਦਰ ਸਿੰਘ ਧੋਨੀ ਨਾਲ ਵੀ ਜੁੜਿਆ ਹੋਇਆ ਸੀ। ਇੱਕ ਇੰਟਰਵਿਊ ਵਿੱਚ, ਰਾਏ ਲਕਸ਼ਮੀ ਨੇ ਖ਼ੁਦ ਇਸ ਗੱਲ ਨੂੰ ਮੰਨਿਆ।(All Photos- Instagram/ Raai laxmi)


ਲਕਸ਼ਮੀ ਨੇ ਮੰਨਿਆ ਸੀ ਉਹ ਧੋਨੀ ਨਾਲ ਪੰਜ ਸਾਲਾਂ ਤੋਂ ਰਿਸ਼ਤੇ ਵਿੱਚ ਰਹੀ ਸੀ। ਜਦੋਂ ਲਕਸ਼ਮੀ ਰਾਏ ਨੂੰ ਪੁੱਛਿਆ ਗਿਆ ਕਿ ਕੀ ਇਸ ਰਿਸ਼ਤੇ ਨਾਲ ਉਸ ਦੇ ਕੈਰੀਅਰ ਵਿਚ ਕੋਈ ਫ਼ਰਕ ਪਿਆ ਹੈ ਤਾਂ ਉਸ ਨੇ ਕਿਹਾ ਕਿ ਇਸ ਨਾਲ ਉਸ ਦੇ ਕਰੀਅਰ ਵਿਚ ਕੋਈ ਫਰਕ ਨਹੀਂ ਪਿਆ, ਪਰ ਇਹ ਮੇਰੀ ਪਛਾਣ ਨਾਲ ਪੱਕੇ ਤੌਰ 'ਤੇ ਜੁੜ ਗਿਆ।


ਹਾਲਾਂਕਿ, ਜੂਲੀ 2 ਫੇਮ ਰਾਏ ਲਕਸ਼ਮੀ ਹੁਣ ਆਪਣਾ ਅਤੀਤ ਭੁੱਲ ਕੇ ਅੱਗੇ ਵਧ ਗਈ ਹੈ ਅਤੇ ਉਨ੍ਹਾਂ ਕੋਲ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਹਨ।


ਲਕਸ਼ਮੀ ਆਕਰਸ਼ਕ ਦਿੱਖ ਲਈ ਘੰਟਿਆਂ ਬੱਧੀ ਜਿੰਮ ਵਿੱਚ ਪਸੀਨਾ ਵਹਾਉਂਦੀ ਹੈ। ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸਮਰਪਣ ਨੂੰ ਬਹੁਤ ਪਸੰਦ ਕੀਤਾ।