ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਕੁਝ ਅਣਦੇਖੀਆਂ ਤਸਵੀਰਾਂ (Katrina Kaif Vicky Kaushal Unseen wedding Photos) ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿੱਕੀ ਦੀ ਮਹਿੰਦੀ ਅਤੇ ਹਲਦੀ ਦੀ ਰਸਮ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੈਟਰੀਨਾ ਕੈਫ ਦੇ ਪਰਿਵਾਰ ਵਾਲਿਆਂ ਨੇ ਵੀ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਕੈਟਰੀਨਾ ਕੈਫ ਦੀ ਮਾਂ ਅਤੇ ਉਸ ਦੀਆਂ ਭੈਣਾਂ ਨਜ਼ਰ ਆ ਰਹੀਆਂ ਹਨ। (Photo: News18)