ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਇਸ ਹਾਈ ਪ੍ਰੋਫਾਈਲ ਵਿਆਹ ਲਈ ਬਹੁਤ ਹੀ ਆਲੀਸ਼ਾਨ ਅਤੇ ਸ਼ਾਹੀ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਜੋੜਾ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸ ਫੋਰਟ ਬਰਵਾਰਾ ਹੋਟਲ 'ਚ ਵਿਆਹ ਕਰੇਗਾ। ਇਸ ਦੇ ਲਈ ਅੱਜ ਇਹ ਜੋੜਾ ਮੁੰਬਈ ਤੋਂ ਜੈਪੁਰ ਲਈ ਰਵਾਨਾ ਹੋ ਗਿਆ ਹੈ। ਹੋਟਲ ਵਿੱਚ ਉਨ੍ਹਾਂ ਦੇ ਰਿਸੈਪਸ਼ਨ ਅਤੇ ਵਿਆਹ ਦੀਆਂ ਤਿਆਰੀਆਂ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ। ਹੁਣ ਵਿਆਹ ਨੂੰ ਲੈ ਕੇ ਨਵਾਂ ਅਪਡੇਟ ਆਇਆ ਹੈ। (Picture Credit: News18 Hindi)