Kaur B Beautiful Photos: ਪੰਜਾਬੀ ਗਾਇਕਾ 'ਕੌਰ ਬੀ' (Kaur B) ਆਪਣੀ ਸੁਰੀਲੀ ਆਵਾਜ਼ 'ਤੇ ਖੂਬਸੂਰਤ ਅੰਦਾਜ਼ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਕੌਰ ਬੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ ਜੋ ਕਈ ਵੱਡੇ ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਵੱਲੋਂ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜੋ ਕਿ ਦਰਸ਼ਕ ਬਹੁਤ ਪਸੰਦ ਕਰਦੇ ਹਨ। ਹਾਲ ਹੀ 'ਚ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਖੂਬਸੂਰਤੀ ਨਿਖਰ ਕੇ ਸਾਹਮਣੇ ਆ ਰਹੀ ਹੈ।
ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਅਕਾਊਂਟ ਤੇ ਤਸਵੀਰਾਂ ਸ਼ੇਅਰ ਕਰ ਕੈਪਸ਼ਨ ਦਿੰਦੇ ਹੋਏ ਲਿਖਿਆ- ਕੁਝ ਤਾਂ ਬਦਲਿਆ ਹੈ, ਮੈਂ ਤੂੰ, ਜਾਂ…. ਸਮਾਂ. ਇਨ੍ਹਾਂ ਤਸਵੀਰਾਂ ’ਚ ਕੌਰ ਬੀ ਅਸਮਾਨੀ ਨੀਲੇ (Sky Blue) ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ। ਕੌਰ ਬੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਕੌਰ ਬੀ ਇਨ੍ਹਾਂ ਕੱਪੜਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੌਰ ਬੀ ਨੇ ਵੱਖ-ਵੱਖ ਕੈਪਸ਼ਨਾਂ ਨਾਲ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਪਹਿਲੀ ਇੱਕ ਤਸਵੀਰ ਨੂੰ ਸਾਂਝੀ ਕਰਦਿਆਂ ਕੌਰ ਬੀ ਨੇ ਲਿਖਿਆ, ‘ਜੱਟੀ।’
ਪੰਜਾਬੀ ਅਦਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ 'ਚ ਗਾਇਕਾ ਦਾ ਸੋਲੋ ਸਟਾਰ (Solo Star) ਰਿਲੀਜ਼ ਹੋਇਆ ਸੀ। ਇਸ ਕੌਰ ਬੀ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਗੀਤ ਤੇ ਕੌਰ ਬੀ ਨੇ ਕਈ ਰੀਲਜ਼ ਬਣਾ ਕੇ ਪੋਸਟੀ ਵੀ ਕੀਤੀਆਂ ਹਨ। ਕੌਰ ਬੀ ਜ਼ੈਜੀ ਬੀ ਦੇ ਨਾਲ ਮਿੱਤਰਾਂ ਦੇ ਬੂਟ ਗੀਤ ਤੋਂ ਕਾਫੀ ਮਸ਼ਹੂਰ ਹੋਈ। ਇਸ ਗੀਤ ਦੇ ਬਾਅਦ ਕੌਰ ਬੀ ਨੇ ਇੱਕ ਦੇ ਬਾਅਦ ਇੱਕ ਕਈ ਸੁਪਰਹਿਟ ਗੀਤ ਦਿੱਤੇ। ਅੱਜ ਕੌਰ ਬੀ ਦੇ ਨਾਮ ਤੋਂ ਹਰ ਕੋਈ ਜਾਣੂ ਹੈ।