Home » photogallery » entertainment » KHATRON KE KHILADI 12 CONFIRMED CONTESTANTS AND THEIR FIRST PHOTOS RUP AS

Khatron Ke Khiladi 12: ਖਤਰੋਂ ਕੇ ਖਿਲਾੜੀ 12 ਦੇ ਪ੍ਰਤੀਯੋਗੀਆਂ ਦੀ ਲਿਸਟ ਜਾਰੀ, ਦੇਖੋ ਕਿਹੜੇ ਸਿਤਾਰੇ ਸ਼ਾਮਲ

Khatron Ke Khiladi 12: ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 12' (Fear Factor: Khatron Ke Khiladi 12) ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਨੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੋਅ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸ਼ੋਅ ਦੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਹੋਵੇਗੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਾਰੇ ਮੁਕਾਬਲੇਬਾਜ਼ ਇੱਕ ਮੰਚ 'ਤੇ ਇਕੱਠੇ ਹੋਏ ਅਤੇ ਕੈਮਰੇ ਅੱਗੇ ਜ਼ਬਰਦਸਤ ਪੋਜ਼ ਦਿੱਤੇ।