Lakhwinder Wadali birthday special: ਦੇਸ਼ ਅਤੇ ਦੁਨੀਆ ਦੇ ਪ੍ਰਸਿੱਧ ਪੰਜਾਬੀ ਸੂਫੀਆਨਾ ਗਾਇਕ ਪਦਮਸ੍ਰੀ ਪੂਰਨ ਚੰਦ ਬਡਾਲੀ ਅਤੇ ਉਨ੍ਹਾਂ ਦੇ ਸਪੁੱਤਰ ਉਸਤਾਦ ਲਖਵਿੰਦਰ ਬਡਾਲੀ (Lakhwinder Wadali)ਨੇ ਆਪਣੀ ਜਾਦੂਈ ਆਵਾਜ਼ ਵਿੱਚ ਸੂਫੀਆਨਾ ਕਲਾਮ ਸੁਣਾ ਕੇ ਸੰਗੀਤ ਪ੍ਰੇਮੀਆਂ ਨੂੰ ਖੂਬ ਨਿਹਾਲ ਕੀਤਾ। ਉਨ੍ਹਾਂ ਦੀ ਸੂਫੀ ਗਾਇਕੀ ਨੂੂ ਪਸੰਦ ਕਰਨ ਵਾਲੇ ਪ੍ਰਸ਼ੰਸ਼ਕ ਨਾ ਸਿਰਫ਼ ਦੇਸ਼ ਬਲਕਿ ਦੁਨੀਆ ਭਰ ਵਿੱਚ ਮੌਜੂਦ ਹਨ। ਉਹ ਕਿਸੀ ਪਹਿਚਾਣ ਦੇ ਮੋਹਤਾਜ ਨਹੀ ਹਨ।
ਕੀ ਤੁਸੀ ਜਾਣਦੇ ਹੋ ਲਖਵਿੰਦਰ ਵਡਾਲੀ ਦਾ ਨਾਮ ਵੀ ਉਨ੍ਹਾਂ ਲੋਕਾਂ ਵਿੱਚ ਆਉਂਦਾ ਹੈ, ਜੋ ਪਹਿਲਾ ਸੰਗੀਤ ਦੀ ਲਾਈਨ ਵਿੱਚ ਆਪਣਾ ਕੈਰੀਅਰ ਨਹੀਂ ਬਣਾਓਣਾ ਚਾਹੁੰਦੇ ਸੀ। ਇਸ ਗੱਲ ਦਾ ਖੁਲਾਸਾ ਕਲਾਕਾਰ ਵੱਲੋਂ ਆਪ ਕੀਤਾ ਗਿਆ ਸੀ। ਉਨ੍ਹਾਂ ਨੇ ਇੱਕ ਖਾਸ ਗੱਲਬਾਤ ਦੌਰਾਨ ਦੱਸਿਆ ਸੀ ਕਿ ਮੇਰਾ ਸੰਗੀਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਪਰਿਵਾਰ ਵਿੱਚ ਮਾਹੌਲ ਹੋਣ ਕਾਰਨ ਮੈਂ ਬਚਪਨ ਤੋਂ ਹੀ ਗਾਉਂਦਾ ਸੀ। ਦਰਅਸਲ, ਮੇਰੇ ਵੱਡੇ ਭੈਣ-ਭਰਾ ਨੇ ਗਾਉਣਾ ਨਹੀਂ ਸਿੱਖਿਆ ਸੀ, ਪਰ ਮੇਰੇ ਵਿੱਚ ਇਹ ਹੁਨਰ ਆਪਣੇ ਆਪ ਹੀ ਆ ਗਿਆ। ਮੈਂ ਕ੍ਰਿਕਟ ਦਾ ਸ਼ੌਕੀਨ ਸੀ, ਮੈਂ ਇਸ ਵਿੱਚ ਅੱਗੇ ਵਧਣਾ ਚਾਹੁੰਦਾ ਸੀ, ਪਰ ਮੇਰਾ ਇਹ ਜਨੂੰਨ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਕ੍ਰਿਕਟ 'ਤੇ ਬਹੁਤ ਧਿਆਨ ਸੀ ਜਿਸ ਕਾਰਨ ਮੈਂ ਰਿਆਜ਼ ਨਹੀਂ ਕਰ ਸਕਿਆ। ਇੱਕ ਦਿਨ ਜਦੋਂ ਪਾਪਾ ਜੀ ਨੂੰ ਮੇਰੇ ਕ੍ਰਿਕਟ ਪ੍ਰਤੀ ਪਿਆਰ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੇਰੀ ਸਾਰੀ ਕਿੱਟ ਤੰਦੂਰ ਵਿੱਚ ਸਾੜ ਦਿੱਤੀ।
ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ, ਉਦੋਂ ਤੋਂ ਪਾਪਾ ਜੀ ਨੇ ਮੇਰਾ ਰਿਆਜ਼ ਸ਼ੁਰੂ ਕਰ ਦਿੱਤਾ ਸੀ। ਬਚਪਨ ਵਿੱਚ ਗੀਤ ਗਾਉਣ ਕਾਰਨ ਕਈ ਕਿੱਸੇ ਵੀ ਵਾਪਰੇ। ਜਦੋਂ ਕੋਈ ਗਾਇਕ ਸਾਡੇ ਘਰ ਆਉਂਦਾ ਸੀ ਤਾਂ ਮੈਂ ਉਨ੍ਹਾਂ ਦਾ ਬਹੁਤ ਸੁਆਗਤ ਕਰਦਾ ਸੀ ਅਤੇ ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਗੀਤ ਸੁਣਾਉਂਦਾ ਸੀ। ਇਸ ਤੋਂ ਬਾਅਦ ਉਹ ਗੀਤ ਗਾਉਂਦੇ ਸਨ। ਕਈ ਵਾਰ ਅਜਿਹਾ ਹੁੰਦਾ ਸੀ ਕਿ ਪਾਪਾ ਜੀ ਨੂੰ ਮਿਲਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਸਨ ਅਤੇ ਜਦੋਂ ਪਾਪਾ ਜੀ ਘਰ ਨਹੀਂ ਹੁੰਦੇ ਸਨ ਤਾਂ ਉਹ ਕਹਿੰਦੇ ਸਨ ਕਿ ਜੇ ਤੁਸੀਂ ਵੱਡੇ ਮਾਸਟਰ ਨਹੀਂ ਹਨ, ਤਾਂ ਤੁਸੀਂ ਹੀ ਗੀਤ ਸੁਣਾ ਦੋ, ਫਿਰ ਮੈਂ ਉਨ੍ਹਾਂ ਨੂੰ ਗੀਤ ਸੁਣਾਓਦਾ ਸੀ।
ਅੱਜ ਆਪਣੇ ਪਿਤਾ ਦੇ ਪਿਆਰ ਅਤੇ ਆਸ਼ੀਰਵਾਦ ਸਦਕਾ ਲਖਵਿੰਦਰ ਵਡਾਲੀ ਦਾ ਨਾਮ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰਾਂ ਵਿੱਚ ਗਿਣਿਆ ਜਾਂਦਾ ਹੈ। ਵਰਕਫਰੰਟ ਦੀ ਗੱਲ ਕਰਿਏ ਤਾਂ ਲਖਵਿੰਦਰ ਵਡਾਲੀ ਆਪਣੇ ਭਗਤੀ ਗੀਤ (devotional song) 𝐓𝐚𝐬𝐛𝐢𝐡 ਵਿੱਚ ਆਪਣੇ ਪਿਤਾ ਨਾਲ ਗਾਉਂਦੇ ਹੋਏ ਨਜ਼ਰ ਆਏ ਸੀ। ਕਲਾਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਫੈਨਜ਼ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ।