ਸਟਾਈਲ ਹੋਵੇ ਜਾਂ ਫਿਟਨੈੱਸ, ਮਲਾਇਕਾ ਅਰੋੜਾ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ 'ਚ ਕਦੇ ਵੀ ਅਸਫਲ ਨਹੀਂ ਹੁੰਦੀ। ਜਦੋਂ ਫੈਸ਼ਨ ਦੀ ਗੱਲ ਆਉਂਦੀ ਹੈ, ਮਲਾਇਕਾ ਹਮੇਸ਼ਾ ਬੋਲਡ ਕੱਪੜਿਆਂ ਦੀ ਹੀ ਚੋਣ ਕਰਦੀ ਹੈ। ਹਾਲ ਹੀ 'ਚ ਇਕ ਵਾਰ ਫਿਰ ਮਲਾਇਕਾ ਨੇ 'ਇੰਡੀਅਨ ਕਾਊਚਰ ਵੀਕ' ਫੈਸ਼ਨ ਸ਼ੋਅ 'ਚ ਆਪਣਾ ਅਜਿਹਾ ਹੀ ਅੰਦਾਜ਼ ਦਿਖਾਇਆ ਹੈ। ਇਸ ਇਵੈਂਟ ਤੋਂ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਹਿਰ ਢਾਉਂਦੀ ਨਜ਼ਰ ਆ ਰਹੀ ਹੈ। (ਫੋਟੋ ਕ੍ਰੈਡਿਟ: Instagram@malaikaaroraofficial)