ਨਵੇਂ ਸਾਲ ਦੇ ਪਹਿਲੇ ਦਿਨ ਮਲਾਇਕਾ ਅਰੋੜਾ ਨੇ ਪੋਸਟ ਕੀਤੀ ਅਰਜੁਨ ਕਪੂਰ ਨਾਲ ਖੂਬਸੂਰਤ ਫੋਟੋ
ਅੱਜ 1 ਜਨਵਰੀ 2021 ਨੂੰ ਉਨ੍ਹਾਂ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਫੋਟੋ ਵਿਚ ਮਲਾਇਕਾ ਨੇ ਅਰਜੁਨ ਦੇ ਮੋਢੇ 'ਤੇ ਹੱਥ ਰੱਖਿਆ ਹੈ। ਫੋਟੋ ਨਵੇਂ ਸਾਲ ਦੇ ਜਸ਼ਨ ਦੀ ਲੱਗ ਰਹੀ ਹੈ। ਦੋਵਾਂ ਦੀ ਕੈਮਿਸਟਰੀ ਫੋਟੋ ਵਿਚ ਬਹੁਤ ਖਾਸ ਹੈ।ਮਲਾਇਕਾ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ-' 'ਇਹ ਇਕ ਨਵੀਂ ਸਵੇਰ, ਨਵਾਂ ਦਿਨ ਅਤੇ ਨਵਾਂ ਸਾਲ .... 2021। ਹਮੇਸ਼ਾਂ ਧੰਨਵਾਦੀ ਹਾਂ'


ਮਲਾਇਕਾ ਅਰੋੜਾ ਹਮੇਸ਼ਾ ਹੀ ਆਪਣੇ ਖੂਬਸੂਰਤ ਲੁੱਕ ਅਤੇ ਬੇਬਾਕ ਅੰਦਾਜ਼ ਲਈ ਸੁਰਖੀਆਂ ਵਿਚ ਰਹਿੰਦੀ ਹੈ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ)


ਮਲਾਇਕਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ। ਉਹ ਅਕਸਰ ਆਪਣੀ ਜ਼ਿੰਦਗੀ ਨਾਲ ਜੁੜੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ)


ਅੱਜ 1 ਜਨਵਰੀ 2021 ਨੂੰ ਉਨ੍ਹਾਂ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਫੋਟੋ ਵਿਚ ਮਲਾਇਕਾ ਨੇ ਅਰਜੁਨ ਦੇ ਮੋਢੇ 'ਤੇ ਹੱਥ ਰੱਖਿਆ ਹੈ। ਫੋਟੋ ਨਵੇਂ ਸਾਲ ਦੇ ਜਸ਼ਨ ਦੀ ਲੱਗ ਰਹੀ ਹੈ। ਦੋਵਾਂ ਦੀ ਕੈਮਿਸਟਰੀ ਫੋਟੋ ਵਿਚ ਬਹੁਤ ਖਾਸ ਹੈ।ਮਲਾਇਕਾ ਨੇ ਇਸ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ-' 'ਇਹ ਇਕ ਨਵੀਂ ਸਵੇਰ, ਨਵਾਂ ਦਿਨ ਅਤੇ ਨਵਾਂ ਸਾਲ .... 2021। ਹਮੇਸ਼ਾਂ ਧੰਨਵਾਦੀ ਹਾਂ' (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)


ਮਲਾਇਕਾ ਨੇ 2020 ਦੇ ਆਖਰੀ ਦਿਨ ਸੋਸ਼ਲ ਮੀਡੀਆ 'ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਕ ਤਸਵੀਰ ਵਿਚ ਉਹ ਸਵਿਮਿੰਗ ਪੂਲ ਵਿਚ ਮਸਤੀ ਕਰਦੀ ਦਿਖਾਈ ਦਿੱਤੀ। ਇਸ ਤਸਵੀਰ ਦੇ ਨਾਲ, ਉਨ੍ਹਾਂ ਲਿਖਿਆ - ਅਲਵਿਦਾ 2020, ਇੱਕ ਸ਼ਾਨਦਾਰ 2021 ਦੀ ਕਾਮਨਾ ਕਰਦੀ ਹਾਂ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)


ਦੂਸਰੀ ਤਸਵੀਰ ਵਿਚ ਉਹ ਆਪਣੇ ਪੈਟ ਨੂੰ ਪਿਆਰ ਕਰਦੀ ਦਿਖਾਈ ਦੇ ਰਹੀ ਹੈ। ਇਸ ਤਸਵੀਰ ਨਾਲ ਉਨ੍ਹਾਂ ਲਿਖਿਆ- ਸਾਲ ਦਾ ਆਖਰੀ ਦਿਨ, ਇਸਨੂੰ ਯਾਦਗਾਰੀ ਬਣਾਓ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ)


ਦੋ ਦਿਨ ਪਹਿਲਾਂ ਮਲਾਇਕਾ ਨੇ ਸਵੀਮਸੂਟ ਵਿਚ ਬਹੁਤ ਹੀ ਹੌਟ ਫੋਟੋ ਸ਼ੇਅਰ ਕੀਤੀ ਸੀ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)


2020 ਵਿਚ ਮਲਾਇਕਾ ਨੂੰ ਕੋਰੋਨਾ ਨਾਲ ਲਾਗ ਲੱਗ ਗਈ ਸੀ। ਪਰ ਉਨ੍ਹਾਂ ਕੋਰੋਨਾ ਨੂੰ ਹਰਾ ਦਿੱਤਾ ਸੀ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ)


ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਅਰਜੁਨ ਕਪੂਰ ਨਾਲ ਫੋਟੋ ਸਾਂਝੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਮਲਾਇਕਾ ਅਰਜੁਨ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)


2020 ਦੇ ਪਹਿਲੇ ਦਿਨ ਵੀ ਮਲਾਇਕਾ ਨੇ ਅਰਜੁਨ ਨਾਲ ਪਹਿਲੀ ਫੋਟੋ ਵੀ ਸਾਂਝੀ ਕੀਤੀ, ਜਿਸ ਵਿੱਚ ਉਹ ਅਰਜਨ ਦੀ ਗਲ ਉਤੇ ਕਿੱਸ ਕਰਦੀ ਨਜ਼ਰ ਆ ਰਹੀ ਸੀ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)


ਦੋਵਾਂ ਦੀ ਬਾਂਡਿੰਗ ਇਨ੍ਹਾਂ ਫੋਟੋਆਂ 'ਚ ਸਾਫ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਜੋੜੀ ਬਹੁਤ ਪਸੰਦ ਹੈ। (ਫੋਟੋ: ਮਲਾਇਕਾ ਅਰੋੜਾ ਦੀ ਇੰਸਟਾਗ੍ਰਾਮ ਤੋਂ)