

<strong>ਨਵੀਂ ਦਿੱਲੀ-</strong> ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਲੰਬੇ ਸਮੇਂ ਤੋਂ ਫਿਲਮਾਂ ਤੋਂ ਗਾਇਬ ਹੈ, ਪਰ ਉਹ ਹਮੇਸ਼ਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ। ਇਨ੍ਹੀ ਦਿਨਾਂ ਵਿਚ ਉਹ ਕੇਰਲ ਵਿਚ ਛੁੱਟੀਆਂ ਮਨਾ ਰਹੀ ਹੈ ਅਤੇ ਅੱਜ 31 ਦਸੰਬਰ ਨੂੰ ਉਨ੍ਹਾਂ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਇਸ ਸਾਲ ਨੂੰ ਅਲਵਿਦਾ ਕਹਿ ਦਿੱਤਾ ਹੈ। (ਫੋਟੋ -Instagram @mallikasherawat)


ਮੱਲਿਕਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਸਦਾ ਬਿਕਨੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। (ਫੋਟੋ - Instagram @mallikasherawat)


ਮੱਲਿਕਾ ਕੁਝ ਦਿਨਾਂ ਤੋਂ ਆਪਣੇ ਇੰਸਟਾਗ੍ਰਾਮ ਉੱਤੇ ਕੇਰਲ ਤੋਂ ਤਸਵੀਰਾਂ ਸਾਂਝੀਆਂ ਕਰ ਰਹੀ ਹੈ, ਜਿਸ ਵਿੱਚ ਉਨ੍ਹਾਂ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮੱਲਿਕਾ ਦੇ ਇਸ ਅੰਦਾਜ਼ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। (ਫੋਟੋ - Instagram @mallikasherawat)


ਦੱਸ ਦੇਈਏ ਕਿ ਮੱਲਿਕਾ ਸ਼ੇਰਾਵਤ ਬਾਲੀਵੁੱਡ ਵਿੱਚ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਮੱਲਿਕਾ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ 28 ਸਾਲ ਤੋਂ ਲੈ ਕੇ 65 ਸਾਲ ਦੇ ਅਭਿਨੇਤਾਵਾਂ ਦੇ ਨਾਲ ਇੰਟੀਮੇਟ ਦ੍ਰਿਸ਼ ਦਿੱਤੇ ਹਨ। (ਫੋਟੋ -Instagram @mallikasherawat)


ਹਿਸਾਰ ਦੇ ਇਕ ਛੋਟੇ ਜਿਹੇ ਪਿੰਡ ਵਿਚ ਜਨਮੀ ਮੱਲਿਕਾ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਕੀਤਾ ਹੈ। ਮੱਲਿਕਾ ਨੇ ਆਪਣੇ ਪਰਿਵਾਰ ਖਿਲਾਫ ਫਿਲਮਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ। ਬਾਅਦ ਵਿਚ, ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਸਵੀਕਾਰ ਕਰ ਲਿਆ। ਉਸਦਾ ਅਸਲ ਨਾਮ ਰੀਮਾ ਲਾਂਬਾ ਹੈ। ਫਿਲਮਾਂ ਵਿਚ ਆਉਣ ਤੋਂ ਬਾਅਦ ਉਸਨੇ ਆਪਣਾ ਨਾਮ ਮੱਲਿਕਾ ਰੱਖ ਲਿਆ। (ਫੋਟੋ -Instagram @mallikasherawat)