Home » photogallery » entertainment » MARRIAGE ANNIVERSARY VIRAT ANUSHKA CELEBRATE 4TH MARRIAGE ANNIVERSARY HAVE ROMANTIC DINNER KS

Marriage Anniversary: ਵਿਰਾਟ-ਅਨੁਸ਼ਕਾ ਨੇ ਵਿਆਹ ਦੀ 4th ਵਰ੍ਹੇਗੰਢ ਮਨਾਈ, ਕੀਤਾ ਰੋਮਾਂਟਿਕ Dinner

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ (Anushka Sharma & Virat Kohli) ਨੇ ਸ਼ਨੀਵਾਰ ਨੂੰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ। ਇਸ ਖਾਸ ਮੌਕੇ 'ਤੇ ਜੋੜੇ ਨੇ ਸੋਸ਼ਲ ਮੀਡੀਆ 'ਤੇ ਕਈ ਅਣਦੇਖੀ ਤਸਵੀਰਾਂ (Anuskha Sharma Virat Kohli Marriage Anniversary Photos) ਪੋਸਟ ਕੀਤੀਆਂ। ਇਸ ਦੇ ਨਾਲ ਹੀ ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ 'ਤੇ ਅੱਧੀ ਰਾਤ ਨੂੰ ਡਿਨਰ ਦੀ ਫੋਟੋ ਵੀ ਪੋਸਟ ਕੀਤੀ ਹੈ। ਸ਼ੇਅਰ ਕੀਤੀਆਂ ਫੋਟੋਆਂ 'ਚ ਅਨੁਸ਼ਕਾ-ਵਿਰਾਟ ਦੀ ਬੇਟੀ ਵੀ ਨਜ਼ਰ ਆ ਰਹੀ ਹੈ। ਦੋਵਾਂ ਦੀਆਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਚਾਰ ਸਾਲ ਪਹਿਲਾਂ ਇਸ ਜੋੜੇ ਨੇ ਇਟਲੀ ਵਿੱਚ ਸੱਤ ਸਮੁੰਦਰ ਪਾਰ ਕਰਕੇ ਸੱਤ ਫੇਰੇ ਲਏ ਸਨ। ਇਸ ਸਾਲ ਜਨਵਰੀ 'ਚ ਅਨੁਸ਼ਕਾ-ਵਿਰਾਟ ਮਾਤਾ-ਪਿਤਾ ਬਣੇ ਸਨ।

  • |