ਮਿਲੋ ਸੋਨੂੰ ਸੂਦ ਉਸ ਦੋਸਤ ਨਾਲ ਜਿਸ ਨੇ ਆਪਣੇ ਜਿਗਰੀ ਯਾਰ ਦੇ ਇੱਕ ਕਾਲ ਤੇ ਟਰੈਕਟਰ ਆਂਧਰਾ ਪ੍ਰਦੇਸ਼ ਦੇ ਕਿਸਾਨ ਪਰਵਾਰ ਨੂੰ ਭਿਜਵਾਇਆ ਬਾਲੀਵੁੱਡ ਦੇ ਇੱਕ ਅਦਾਕਾਰ ਨੇ ਪੰਜਾਬੀਅਤ ਦੇ ਜਜ਼ਬੇ ਨੂੰ ਸਾਰੀ ਦੁਨੀਆ ਅੱਗੇ ਦਰਸਾਇਆ ਹੈ। ਹਜ਼ਾਰਾਂ ਗ਼ਰੀਬ ਕਾਮਿਆਂ ਨੂੰ ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛ ਰਿਹਾ ਕੋਰੋਨਾ ਵਰਗੀ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਤੇ ਸੇਵਾ ਦਾ ਇਹ ਸਿਲਸਿਲਾ ਹੁਣ ਤੱਕ ਜਾਰੀ ਰੱਖਿਆ ਹੋਇਆ ਹੈ। ਸੋਨੂੰ ਦੇ ਜਜ਼ਬੇ ਨੂੰ ਜਿੱਥੇ ਦੁਨੀਆ ਸਲਾਮ ਕਰ ਰਹੀ ਹੈ ਉੱਥੇ ਉਨ੍ਹਾਂ ਦੇ ਕਈ ਅਜਿਹੇ ਦੋਸਤ ਯਾਰ ਬੇਲੀ ਨੇ ਜੀ ਉਨ੍ਹਾਂ ਦੇ ਇਸ ਸਵਾਬ ਦੇ ਕੰਮ 'ਚ ਉਨ੍ਹਾਂ ਨਾਲ ਸ਼ਾਮਲ ਹੋ ਗਏ ਹਨ। ਇਸ ਵਾਰ ਕਹਾਣੀ ਚਾਹੇ ਫ਼ਿਲਮੀ ਲੱਗੇ ਪਰ ਜਦੋਂ ਆਂਧਰਾ ਪ੍ਰਦੇਸ਼ ਦੇ ਇੱਕ ਕਿਸਾਨ ਦਾ ਵੀਡੀਓ ਦੇਖਿਆ ਜਿਸ ਵਿੱਚ ਉਸ ਦੀ ਦੋ ਧੀਆਂ ਹੱਲ ਵਿੱਚ ਜੁੱਟ ਕੇ ਪਿਤਾ ਦੀ ਫ਼ਸਲ ਬੀਜਣ ਚ ਮਦਦ ਕਰ ਰਹਿਆਂ ਸਨ ਤਾਂ ਸੋਨੂੰ ਤੋਂ ਰਿਹਾ ਨਹੀਂ ਗਿਆ। ਝੱਟ ਸੋਨੂੰ ਨੇ ਚੰਡੀਗੜ੍ਹ ਚ ਆਪਣੇ ਕਰੀਬੀ ਦੋਸਤ ਕਰਨ ਗਿਲਹੋਤਰਾ ਨੂੰ ਫ਼ੋਨ ਕੀਤਾ ਜੋ ਰਵੀਵਾਰ ਸਵੇਰੇ ਸੁੱਤੇ ਪਏ ਸਨ। ਜਦੋਂ ਗੱਲ ਹੋਈ ਤਾਂ ਸੋਨੂੰ ਨੇ ਕਿਹਾ ਕਿ ਇਸ ਕਿਸਾਨ ਕੋਲ ਸ਼ਾਮ ਤੱਕ ਟਰੈਕਟਰ ਭਿਜਵਾਉਣਾ ਹੈ। ਕਰਣ ਨੇ ਇੱਕ ਘੰਟੇ ਦਾ ਸਮਾਂ ਮੰਗਿਆ ਤੇ ਟਰੈਕਟਰ ਕੰਪਨੀ ਦੇ ਮਾਲਕ ਨਾਲ ਗੱਲ ਕੀਤੀ ਜਿਨ੍ਹਾਂ ਨੇ ਵੀ ਝੱਟ ਹਾਂ ਕਰ ਦਿੱਤੀ। ਪਰ ਸਵਾਲ ਇਹ ਸੀ ਕਿ ਕੀ ਸ਼ਾਮ ਤੱਕ ਟਰੈਕਟਰ ਪਹੁੰਚ ਜਾਵੇਗਾ। ਟਰੈਕਟਰ ਕੰਪਨੀ ਦੇ ਮਾਲਕ ਨੇ ਕਿਹਾ ਚਿੰਤਾ ਨਾ ਕਰੋ ਤੇ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਡੀਲਰ ਨੂੰ ਫ਼ੋਨ ਲਾਇਆ ਤੇ ਸ਼ਾਮ ਤੱਕ ਟਰੈਕਟਰ ਕਿਸਾਨ ਪਰਵਾਰ ਕੋਲ ਪਹੁੰਚ ਗਿਆ। ਆਪਣੇ ਦੋਸਤ ਦੀ ਤਾਰੀਫ਼ ਕਰਨੋਂ ਨਾ ਥੱਕਣ ਵਾਲੇ ਕਰਣ ਨੇ ਕਿਹਾ ਕਿ ਸੋਨੂੰ ਨੇ ਜੋ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ ਉਸ ਅੱਗੇ ਸਲਾਮ। ਜਦੋਂ ਕੋਈ ਘਰੋਂ ਨਹੀਂ ਨਿਕਲ ਰਿਹਾ ਸੀ ਉਦੋਂ ਸੋਨੂੰ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭਿਜਵਾਇਆ, ਕਿਸੇ ਨੂੰ ਨਾ ਨਹੀਂ ਕਿਹਾ। ਜਲਦੀ ਹੀ ਮੇਰਾ ਦੋਸਤ ਪੰਜਾਬ ਆਉਣ ਵਾਲਾ ਹੈ ਤੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਾਂਗੇ। ਸੋਨੂੰ ਸੂਦ ਦੇ ਇੱਕ ਇਸ਼ਾਰੇ ਤੇ ਉਨ੍ਹਾਂ ਦੇ ਚੰਡੀਗੜ੍ਹ ਦੇ ਇਸ ਯਾਰ ਬੇਲੀ ਕਰਣ ਗਿਲਹੋਤਰਾ ਨੇ ਆਂਧਰਾ ਦੇ ਗ਼ਰੀਬ ਕਿਸਾਨ ਨੂੰ ਘੱਲਿਆ ਟਰੈਕਟਰ ਸੋਨੂੰ ਸੂਦ ਤੇ ਕਰਣ ਗਿਲਹੋਤਰਾ ਸੋਨੂੰ ਸੂਦ ਤੇ ਕਰਣ ਗਿਲਹੋਤਰਾ