ਜਿਸ ਦਿਨ ਦਾ ਮੌਨੀ ਰਾਏ ਅਤੇ ਸੂਰਜ ਨੰਬਿਆਰ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਅੱਜ ਉਹ ਦਿਨ ਆ ਹੀ ਗਿਆ ਹੈ। ਦੋਵੇਂ ਅੱਜ ਗੋਆ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਦੁਲਹਨ ਬਣੀ ਮੌਨੀ ਰਾਏ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮੌਨੀ ਰਾਏ ਦੇ ਦੋਸਤ ਅਰਜੁਨ ਬਿਜਲਾਨੀ ਨੇ ਪਹਿਲੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਮਿਸਟਰ ਅਤੇ ਮਿਸਿਜ਼ ਨੰਬਿਆਰ । Picture Credit-@arjunbijlani/Instagram ਇਹ ਮੌਨੀ ਰਾਏ ਅਤੇ ਸੂਰਜ ਦਾ ਦੱਖਣੀ ਭਾਰਤੀ ਵਿਆਹ ਹੈ। ਕਿਉਂਕਿ ਸੂਰਜ ਦੱਖਣੀ ਭਾਰਤੀ ਹੈ, ਇਸ ਲਈ ਉਸ ਦੇ ਸੱਭਿਆਚਾਰ ਦਾ ਸਨਮਾਨ ਕਰਦੇ ਹੋਏ ਮਲਿਆਲੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਹੋਇਆ। Picture Credit-Video Grab ਸਾਊਥ ਇੰਡੀਅਨ ਦੁਲਹਨ ਬਣੀ ਮੌਨੀ ਰਾਏ ਦੀ ਸਾਦਗੀ ਤਸਵੀਰਾਂ 'ਚ ਸਾਫ ਨਜ਼ਰ ਆ ਰਹੀ ਹੈ। ਸਾਧਾਰਨ ਲੁੱਕ 'ਚ ਵੀ ਮੌਨੀ ਬੇਹੱਦ ਸ਼ਾਨਦਾਰ ਲੱਗ ਰਹੀ ਸੀ।Picture Credit-@allthattrending/Insatagram ਮੌਨੀ ਨੇ ਵਾਈਟ ਕਲਰ ਦੀ ਖੂਬਸੂਰਤ ਲਾਲ ਬਾਰਡਰ ਸਾੜ੍ਹੀ ਪਾਈ ਹੋਈ ਹੈ। ਮੌਨੀ ਨੇ ਸੋਨੇ ਦੇ ਗਹਿਣਿਆਂ ਨਾਲ ਆਪਣੀ ਬ੍ਰਾਈਡਲ ਲੁੱਕ ਪੂਰੀ ਕੀਤੀ। Picture Credit-@allthattrending/Insatagram ਵਿਆਹ ਦੀਆਂ ਰਸਮਾਂ ਨਿਭਾਉਣ ਵਾਲੇ ਇਸ ਨਵੇਂ ਜੋੜੇ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਦੋਵਾਂ ਦੀਆਂ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ। Picture Credit-@chipkumedia/Insatagram ਸੂਰਜ ਨੇ ਆਪਣੇ ਵਿਆਹ ਵਾਲੇ ਦਿਨ ਸੁਨਹਿਰੀ ਕੁੜਤਾ ਅਤੇ ਚਿੱਟੀ ਲੁੰਗੀ ਪਾਈ ਹੋਈ ਹੈ। ਸੂਰਜ ਅਤੇ ਮੌਨੀ ਦੀ ਇਹ ਜੋੜੀ ਇੱਕਠੇ ਬਹੁਤ ਵਧੀਆ ਲੱਗ ਰਹੀ ਹੈ। Picture Credit-@chipkumedia/Insatagram ਮੌਨੀ ਦੁਆਰਾ ਵਿਆਹ ਦੇ ਜੋੜੇ ਵਿੱਚ ਮਾਂਗ ਟਿਕਾ, ਮੱਥੇ ਦੀ ਪੱਟੀ, ਝੁਮਕੇ, ਚੋਕਰ ਸੈੱਟ, ਟੈਂਪਲ ਜਿਊਲਰੀ, ਗੋਲਡਨ ਕੜਾ, ਕਮਰਬੰਦ ਸ਼ਾਮਲ ਸਨ। ਮੌਨੀ ਨੇ ਘੱਟੋ-ਘੱਟ ਮੇਕਅੱਪ, ਬਿੰਦੀ ਨਾਲ ਦਿੱਖ ਨੂੰ ਸਾਧਾਰਨ ਰੱਖਿਆ। Picture Credit-@chipkumedia/Insatagram