Neha Kakkar Pics: ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਨੇਹਾ ਕੱਕੜ (Neha Kakkar) ਹਰ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਸਟਾਈਲਿਸ਼ ਲੁੱਕ ਨਾਲ ਹਰ ਕਿਸੇ ਦਾ ਦਿਲ ਜਿੱਤਦੀ ਹੈ। ਹਾਲ ਹੀ ਵਿੱਚ ਨੇਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸ਼ਕ ਖੂਬ ਪਸੰਦ ਕਰ ਰਹੇ ਹਨ। ਤੁਸੀ ਵੀ ਮਾਰੋ ਇਨ੍ਹਾਂ ਤਸਵੀਰਾਂ 'ਤੇ ਇੱਕ ਨਜ਼ਰ।
ਨੇਹਾ ਨੂੰ ਪਸੰਦ ਕਰਨ ਵਾਲੇ ਫੋਲੋਅਰਜ਼ ਦੀ ਗਿਣਤੀ ਘੱਟ ਨਹੀਂ ਹੈ। ਦੱਸ ਦੇਈਏ ਕਿ ਨੇਹਾ ਨੇ ਇੱਕ ਪੋਸਟ ਸ਼ੇਅਰ ਕਰ ਦੱਸਿਆ ਹੈ ਕਿ ਉਨ੍ਹਾਂ ਦੇ ਇੰਸਟਾਗ੍ਰਾਮ ਤੇ ਫੋਲੋਅਰਜ਼ ਜਲਦ ਹੀ 7 ਕਰੋੜ ਦੇ ਕਰੀਬ ਪਹੁੰਚਣ ਵਾਲੇ ਹਨ। ਖਾਸ ਗੱਲ ਇਹ ਹੈ ਕਿ ਮਿਊਜ਼ਿਕ ਇੰਡਸਟਰੀ ਵਿੱਚ ਨੇਹਾ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਗਾਇਕਾ ਹੈ। ਇਸ ਤੇ ਗਾਇਕਾ ਨੇ ਫੈਨਜ਼ ਦਾ ਧੰਨਵਾਦ ਵੀ ਕੀਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਨੇਹਾ ਨੇ ਆਪਣੇ ਵਰਲਡ ਟੂਰ ਦਾ ਐਲਾਨ ਕੀਤਾ ਸੀ। ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰ ਲਿਖਿਆ- ਅਮਰੀਕਾ ਕੈਨੇਡਾ (USA-Canada) ਵਿੱਚ ਨੇਹਾ ਕੱਕੜ ਲਾਈਵ. ਦੱਸ ਦੇਈਏ ਕਿ ਆਪਣੇ ਇਸ ਵਰਲਡ ਟੂਰ ਦੌਰਾਨ ਨੇਹਾ ਨੇ ਤਰੀਕਾਂ ਵੀ ਸ਼ੇਅਰ ਕੀਤੀਆਂ ਹਨ, ਕਿ ਕਿਸ-ਕਿਸ ਤਰੀਕ ਨੂੰ ਉਹ ਕਿਹੜੇ ਸ਼ਹਿਰ ਵਿੱਚ ਪਹੁੰਚੇਗੀ। ਦੱਸ ਦੇਈਏ ਕਿ ਨੇਹਾ ਟੋਰਾਂਟੋ, ਵੈਨਕੂਵਰ, ਡੱਲਾਸ, ਓਰਲੈਂਡੋ, ਫੋਰਟ ਲਾਡਰਡੇਲ, ਇੰਡੀਆਨਾਪੋਲਿਸ, ਸੈਨਜੋਸ, ਅਟਲਾਂਟਾ ਨਾਲ ਹੋਰ ਕਈ ਸ਼ਹਿਰਾਂ ਵਿੱਚ ਪ੍ਰਸ਼ੰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ।